ਅਲਰਟ ! ਜਾਣੋ ਕੀ ਹੈ ਕੋਰੋਨਾਵਾਇਰਸ ਦੀ 'ਸੈਕਿੰਡ ਵੇਵ', ਜਿਸ ਨਾਲ ਡਰੀ ਪੂਰੀ ਦੁਨੀਆ

03/06/2020 10:41:12 PM

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਲਪੇਟ ਵਿਚ ਹੁਣ ਤੱਕ ਕਰੀਬ 1 ਲੱਖ ਲੋਕ ਆ ਚੁੱਕੇ ਹਨ ਜਦਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਕਰੀਬ 3300 ਹੋ ਗਈ ਹੈ। ਦੁਨੀਆ ਦੇ ਅਜਿਹੇ 85 ਦੇਸ਼ ਹਨ ਜਿਥੇ ਇਹ ਵਾਇਰਸ ਦਸਤਕ ਦੇ ਚੁੱਕਿਆ ਹੈ ਅਤੇ ਚੀਨ, ਇਟਲੀ, ਸਾਊਥ ਕੋਰੀਆ ਅਤੇ ਈਰਾਨ ਇਸ ਦੇ ਸਭ ਤੋਂ ਬੁਰੇ ਨਤੀਜਿਆਂ ਨਾਲ ਨਜਿੱਠ ਰਹੇ ਹਨ। ਉਥੇ ਅਮਰੀਕੀ ਸਾਇੰਸਦਾਨਾਂ ਨੇ ਇਕ ਅਜਿਹਾ ਐਲਾਨ ਕੀਤਾ ਹੈ ਕਿ ਜਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ।

ਪੈਂਟਾਗਨ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ 'ਤੇ ਇਕ ਵਰਲਡ ਕਾਨਫਰੰਸ ਦਾ ਆਯੋਜਨ ਹੋਇਆ, ਜਿਸ ਵਿਚ ਦੁਨੀਆ ਭਰ ਦੇ ਸਾਇੰਸਦਾਨ ਮੌਜੂਦ ਸਨ। ਇਸ ਕਾਨਫਰੰਸ ਵਿਚ ਅਮਰੀਕਾ ਦੇ ਵਾਲਟਰ ਰੀਡ ਆਰਮੀ ਇੰਸਟੀਚਿਊਟ ਦੇ ਸੈਂਟਰ ਫਾਰ ਇੰਫੈਕਸ਼ੀਅਸ ਡਿਸੀਜ਼ ਦੇ ਚੀਫ ਡਾਕਟਰ ਨੈਲਸਨ ਮਾਇਕਲ ਨੇ ਦੁਨੀਆ ਭਰ ਲਈ ਕੋਰੋਨਾਵਾਇਰਸ ਨਾਲ ਸਬੰਧਿਤ ਇਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਡਾਕਟਰ ਨੈਲਸਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਭਾਂਵੇ ਹੀ ਅਗਲੇ ਮਹੀਨੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਕਮੀ ਆ ਜਾਵੇ ਪਰ ਆਉਣ ਵਾਲੀਆਂ ਸਰਦੀਆਂ ਵਿਚ ਦੁਨੀਆ ਨੂੰ ਇਸ ਦੀ 'ਸੈਕਿੰਡ ਵੇਵ' ਲਈ ਤਿਆਰ ਰਹਿਣਾ ਹੋਵੇਗਾ। ਵਿਗਿਆਨਕਾਂ ਮੁਤਾਬਕ ਵਾਇਰਸ ਸਰਦੀ ਦੇ ਮੌਸਮ ਵਿਚ ਤਾਪਮਾਨ ਤੇਜ਼ੀ ਨਾਲ ਫੈਲਦਾ ਹੈ ਜਦਕਿ ਗਰਮੀਆਂ ਦਾ ਮੌਸਮ ਇਸ ਦੇ ਅਨੁਕੂਲ ਨਹੀਂ ਹੈ।

ਵੈਕਸਿਨ ਨਾ ਬਣ ਪਾਈ ਤਾਂ ਵੱਡੀ ਦਿੱਕਤ ਹੈ ਸਾਹਮਣੇ
ਸਾਇੰਸਦਾਨਾਂ ਨੇ ਕੋਰੋਨਾਵਾਇਰਸ 'ਤੇ ਹੋਈ ਖੋਜ ਵਿਚ ਅਜੇ ਤੱਕ ਪਾਇਆ ਹੈ ਕਿ ਭਾਂਵੇ ਹੀ ਗਰਮੀਆਂ ਵਿਚ ਇਸ ਦਾ ਕਹਿਰ ਥੋਡ਼ਾ ਘੱਟ ਹੋਵੇ ਪਰ ਅਜਿਹਾ ਆਖਣਾ ਗਲਤ ਹੈ ਕਿ ਇਹ ਵਾਇਰਸ ਗਰਮ ਮੌਸਮ ਵਿਚ ਖਤਮ ਹੋ ਜਾਵੇਗਾ। ਸਿੰਗਾਪੁਰ ਅਤੇ ਆਸਟ੍ਰੇਲੀਆ ਦੇ ਗਰਮ ਇਲਾਕਿਆਂ ਵਿਚ ਇਸ ਦੀ ਪਹੁੰਚ ਸਾਬਿਤ ਕਰਦੀ ਹੈ ਕਿ ਵਾਇਰਸ ਗਰਮੀ ਵਿਚ ਤੇਜ਼ੀ ਨਾਲ ਨਹੀਂ ਫੈਲਦਾ ਪਰ ਖਤਮ ਵੀ ਨਹੀਂ ਹੋ ਰਿਹਾ। ਨੈਲਸਨ ਮਾਇਕਲ ਨੇ ਕਾਨਫਰੰਸ ਵਿਚ ਸਪੱਸ਼ਟ ਆਖਿਆ ਕਿ ਅਜੇ ਤੱਕ ਕੋਰੋਨਾਵਾਇਰਸ ਲਈ ਵੈਕਸਿਨ ਬਣਾਉਣ ਦੀ ਜਿਹਡ਼ੀ ਗਤੀ ਹੈ ਉਸ ਨੂੰ ਦੇਖ ਕੇ ਸਾਫ ਹੈ ਕਿ ਇਸ ਦੀ ਸੈਕਿੰਡ ਵੇਵ ਤੋਂ ਪਹਿਲਾਂ ਸ਼ਾਇਦ ਹੀ ਇਹ ਬਣ ਕੇ ਤਿਆਰ ਹੋ ਪਾਵੇ। ਉਨ੍ਹਾਂ ਅੱਗੇ ਆਖਿਆ ਕਿ ਇਹ ਇਕ ਸਾਹ ਦੀ ਬੀਮਾਰੀ ਨਾਲ ਸਬੰਧਿਤ ਵਾਇਰਸ ਹੈ ਅਤੇ ਇਹ ਸਰਦੀਆਂ ਵਿਚ ਸਭ ਤੋਂ ਜ਼ਿਆਦਾ ਘਾਤਕ ਹੋਵੇਗਾ। ਅਜਿਹੇ ਵਿਚ ਗਰਮੀਆਂ ਦੇ ਦਿਨਾਂ ਵਿਚ ਇਸ ਦੇ ਬਚੇ ਰਹਿ ਜਾਣ ਅਤੇ ਸਰਦੀਆਂ ਵਿਚ ਫਿਰ ਸਾਹਮਣੇ ਆਉਣ ਦਾ ਪੂਰਾ ਸ਼ੱਕ ਹੈ।

ਗਰਮੀਆਂ ਵਿਚ ਮਿਲੇਗੀ ਰਾਹਤ
ਨੈਲਸਨ ਨੇ ਆਖਿਆ ਕਿ ਗਰਮੀਆਂ ਵਿਚ ਕੋਰੋਨਾਵਾਇਰਸ ਇਕ ਆਮ ਫਲੂ ਦੀ ਤਰ੍ਹਾਂ ਹੀ ਵਰਤਾਓ ਕਰੇਗਾ ਅਤੇ ਇਹ ਦਵਾਈਆਂ ਨਾਲ ਠੀਕ ਵੀ ਹੋ ਜਾਵੇਗਾ। ਹਾਲਾਂਕਿ ਸਰਦੀਆਂ ਵਿਚ ਵਾਇਰਸ ਨਾਲ ਬਿਨਾਂ ਵੈਕਸਿਨ ਦੇ ਨਜਿੱਠਣਾ ਨਾਮੁਮਿਕਨ ਨਜ਼ਰ ਆ ਰਿਹਾ ਹੈ। ਨੈਲਸਨ ਨੇ ਆਖਿਆ ਕਿ ਅਸੀਂ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਇਸ ਦੀ ਸੈਕਿੰਡ ਵੇਵ ਲਈ ਹੁਣ ਤੋਂ ਤਿਆਰ ਰਹਿਣਾ ਹੋਵੇਗਾ। ਸਾਨੂੰ ਉਮੀਦ ਹੈ ਕਿ ਵੈਕਸਿਨ ਬਣ ਜਾਵੇ ਅਤੇ ਜਿਵੇਂ ਅਸੀਂ ਸੋਚ ਰਹੇ ਹਾਂ ਉਦਾ ਦਾ ਕੁਝ ਨਾ ਹੋਵੇ। ਸਾਨੂੰ ਸਾਰਸ ਯਾਦ ਹੈ ਜਿਹਡ਼ਾ ਤੇਜ਼ੀ ਨਾਲ ਆਇਆ ਅਤੇ ਉਨੀ ਹੀ ਤੇਜ਼ੀ ਨਾਲ ਚਲਾ ਵੀ ਗਿਆ। ਹਾਲਾਂਕਿ ਕੋਰੋਨਾਵਾਇਰਸ ਲਈ ਸਾਨੂੰ ਆਉਣ ਵਾਲੀ ਸਰਦੀਆਂ ਵਿਚ ਤਿਆਰ ਹੋਣਾ ਹੋਵੇਗਾ ਕਿਉਂਕਿ ਅਸੀਂ ਪੁਰਾਣੀਆਂ ਗਲਤੀਆਂ ਨੂੰ ਨਹੀਂ ਦੁਹਰਾ ਸਕਦੇ।

 

ਇਹ ਵੀ ਪਡ਼ੋ -  ਕੀ ਨੋਟਾਂ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ ! WHO ਨੇ ਦਿੱਤੀ ਇਹ ਚਿਤਾਵਨੀ   ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਮਰ ਰਹੇ ਨੇ ਲੋਕ, ਦੁਬਾਰਾ ਪੈ ਰਹੇ ਬੀਮਾਰ   ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ 'ਚ ਹੋ ਰਿਹੈ ਇਹ ਅਨੋਖਾ ਕੰਮ

Khushdeep Jassi

This news is Content Editor Khushdeep Jassi