ALERT : ਬਦਲੇਗਾ ਮੌਸਮ, ਪੰਜਾਬ ਵਿਚ ਪੈਣਗੇ ਗੜ੍ਹੇ

02/12/2019 9:03:40 PM

ਜਲੰਧਰ (ਵੈਬ ਡੈਸਕ)-ਪੰਜਾਬ ਤੇ ਹਰਿਆਣਾ ਵਿਚ ਬੁੱਧਵਾਰ ਤੋਂ ਮੌਸਮ ਦਾ ਮਿਜਾਜ਼ ਮੁੜ ਬਦਲ ਜਾਵੇਗਾ। 13 ਤੋਂ 15 ਫਰਵਰੀ ਤਕ ਪੰਜਾਬ, ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ ਆਦਿ ਸੂਬਿਆਂ ਅੰਦਰ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਇਸ ਸੰਬੰਧੀ ਮੌਸਮ ਵਿਭਾਗ ਅਤੇ ਕੇਂਦਰੀ ਭੌਂ ਵਿਗਿਆਨ ਵਲੋਂ ਜਾਰੀ ਕੀਤੀ ਗਈ ਚੇਤਵਾਨੀ ਮੁਤਾਬਕ 13 ਫਰਵਰੀ ਸ਼ਾਮ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 14 ਫਰਵਰੀ ਨੂੰ ਪੰਜਾਬ, ਹਰਿਆਣਾ, ਉਤਰੀ ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਤੇਜ ਹਵਾਵਾਂ ਚੱਲਣ ਦੇ ਨਾਲ-ਨਾਲ ਭਾਰੀ ਮੀਂਹ ਤੇ ਕੁਝ ਹਿੱਸਿਆ ਵਿਚ ਗੜ੍ਹੇਮਾਰੀ ਦੀ ਸੰਭਾਵਨਾ ਹੈ। 15 ਫਰਵਰੀ ਨੂੰ ਵੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਦੀ ਸੰਭਵਾਨਾ ਹੈ।

Arun chopra

This news is Content Editor Arun chopra