ਸ਼ਹਿਰ ਦੇ ਕਾਂਜਲੀ ਮਾਰਗ ’ਤੇ ਸ਼ਰਾਬ ਮਾਫੀਆ ਵੇਚ ਰਿਹਾ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ

07/21/2018 7:22:12 AM

ਕਪੂਰਥਲਾ, (ਭੂਸ਼ਣ)- ਜ਼ਿਲਾ ਭਰ ’ਚ ਡਰੱਗ ਅਤੇ ਸ਼ਰਾਬ ਮਾਫੀਆ  ਦੇ ਖਿਲਾਫ ਚੱਲ ਰਹੀ ਵੱਡੀ ਮੁਹਿੰਮ  ਦੇ ਬਾਵਜੂਦ ਵੀ ਸ਼ਹਿਰ  ਦੇ ਕਾਂਜਲੀ ਮਾਰਗ ’ਤੇ ਸ਼ਾਮ ਪੈਂਦੇ ਹੀ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਵਿਕਣ ਕਾਰਨ  ਜਿਥੇ ਕਾਫ਼ੀ ਗਿਣਤੀ ’ਚ ਸਮਾਜ ਵਿਰੋਧੀ ਅਨਸਰਾਂ ਦੀ ਭੀਡ਼ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਥੇ ਹੀ ਜ਼ਿਲਾ ਪੁਲਸ ਲਾਈਨ ਦੇ ਨਜ਼ਦੀਕ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਖੇਡ ’ਚ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ  ਹੋ ਰਿਹਾ ਹੈ। ਇਸ ਪੂਰੇ ਮਾਮਲੇ ’ਚ ਸਭ ਤੋਂ ਹੈਰਾਨੀ ਜਨਕ ਪਹਿਲੂ ਤਾਂ ਇਹ ਹੈ ਕਿ ਸ਼ਰਾਬ ਦੀ ਇਸ ਭਾਰੀ ਭਰਕਮ ਵਿਕਰੀ  ਦੇ ਬਾਵਜੂਦ ਵੀ ਨਜ਼ਦੀਕੀ ਖੇਤਰਾਂ ’ਚ ਗਸ਼ਤ ਕਰਨ ਵਾਲੀਅਾਂ ਪੁਲਸ ਟੀਮਾਂ ਨੇ ਕਦੇ ਵੀ ਸ਼ਰਾਬ ਮਾਫੀਆ  ਦੇ ਖਿਲਾਫ ਕਾਰਵਾਈ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਪੁਲਸ ਵੱਲੋਂ ਬੀਤੇ ਕੁਝ ਦਿਨਾਂ ਤੋਂ ਚਲਾਈ ਜਾ ਰਹੀ ਡਰੱਗ ਅਤੇ ਸ਼ਰਾਬ ਮਾਫੀਆ  ਦੇ ਖਿਲਾਫ ਵੱਡੀ ਕਾਰਵਾਈ  ਦੇ ਦੌਰਾਨ ਬੀਤੇ ਦਿਨੀਂ ਮਹਿਤਾਬਗਡ਼੍ਹ ਖੇਤਰ ਵਿਚ 150 ਪੇਟੀਅਾਂ ਨਾਜਾਇਜ਼  ਸ਼ਰਾਬ ਅਤੇ   ਜਾਅਲੀ ਨੰਬਰ ਪਲੇਟ ਲੱਗੇ ‘ਛੋਟੇ-ਹਾਥੀ’ ਦੀ ਬਰਾਮਦਗੀ ਸਮੇਤ ਕੁਝ ਮੁਲਜ਼ਮਾਂ ਦੇ ਖਿਲਾਫ ਕੀਤੀ ਗਈ ਸਖਤ ਕਾਰਵਾਈ ਨੇ ਜਿਥੇ ਅਪਰਾਧੀਅਾਂ  ਵਿਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ, ਉਥੇ ਹੀ ਇਸ  ਦੇ ਬਾਵਜੂਦ ਵੀ ਕੁਝ ਸਮਾਜ ਵਿਰੋਧੀ ਅਨਸਰ ਅਜੇ ਵੀ ਨਾਜਾਇਜ਼  ਸ਼ਰਾਬ ਦੀ ਵਿਕਰੀ ਕਰਨ ਤੋਂ ਪਿੱਛੇ ਨਹੀਂ ਹਟੇ ਹਨ।  ਜਿਸ ਦੀ ਪੁਖਤਾ ਮਿਸਾਲ ਹੈ ਸ਼ਹਿਰ  ਦੇ ਕਾਂਜਲੀ ਮਾਰਗ ’ਤੇ ਵੱਡੇ ਪੱਧਰ ’ਤੇ ਵਿਕਣ ਵਾਲੀ ਨਾਜਾਇਜ਼  ਸ਼ਰਾਬ। 
ਦੱਸਿਆ ਜਾਂਦਾ ਹੈ ਕਿ ਜ਼ਿਲਾ ਪੁਲਸ ਲਾਈਨ  ਦੇ ਆਸਪਾਸ  ਦੇ ਖੇਤਰਾਂ ਵਿਚ ਸਰਗਰਮ ਉਕਤ ਸ਼ਰਾਬ ਮਾਫੀਆ ਨਾਲ ਜੁਡ਼ੇ ਲੋਕ ਸ਼ਾਮ ਹੁੰਦੇ ਹੀ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ  ’ਚ ਜੁੱਟ ਜਾਂਦੇ ਹਨ।  ਜਿਸ ਦੌਰਾਨ ਇਨ੍ਹਾਂ ਦੇ ਟਿਕਾਣਿਅਾਂ ’ਤੇ ਦੂਰ ਦਰਾਜ  ਦੇ ਪਿੰਡਾਂ ਤੋਂ ਆਉਣ ਵਾਲੇ ਵੱਡੀ ਗਿਣਤੀ ’ਚ ਉਨ੍ਹਾਂ ਗਾਹਕਾਂ ਨੂੰ ਵੇਖਿਆ ਜਾ ਸਕਦਾ ਹੈ,  ਜਿਨ੍ਹਾਂ ਦਾ ਅਕਸ ਸ਼ੁਰੂ ਤੋਂ ਹੀ ਸ਼ੱਕੀ ਰਿਹਾ ਹੈ।  
ਸਰਕਾਰੀ ਰੈਵੀਨਿਊ ਨੂੰ ਭਾਰੀ ਨੁਕਸਾਨ  ਕਰ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਇਨ੍ਹਾਂ ਸ਼ਰਾਬ ਮਾਫੀਆ ਨਾਲ ਜੁਡ਼ੇ ਲੋਕਾਂ ਦੇ  ਹੌਂਸਲੇ ਇਸ ਕਦਰ ਬੁਲੰਦ ਹਨ ਕਿ ਇਨ੍ਹਾਂ ਨੂੰ  ਪੁਲਸ ਦੀ ਮੁਹਿੰਮ ਦਾ ਵੀ ਫਿਲਹਾਲ ਕੋਈ ਡਰ ਨਜ਼ਰ  ਨਹੀਂ ਆ ਰਿਹਾ ਹੈ ਦੇਰ ਰਾਤ ਤਕ ਨਾਜਾਇਜ਼ ਸ਼ਰਾਬ ਖਰੀਦਣ ਵਾਲੇ ਲੋਕਾਂ  ਦੀ ਭੀਡ਼  ਕਾਰਨ ਇਨ੍ਹਾਂ ਖੇਤਰ ਤੋਂ ਅੌਰਤਾਂ ਦਾ ਨਿਕਲਣਾ ਵੀ ਮੁਸ਼ਿਕਲ ਹੋ ਗਿਆ ਹੈ।  ਜਿਸ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ । ਹੁਣ ਵੇਖਣਾ ਇਹ ਹੈ ਕਿ ਡਰਗ ਅਤੇ ਸ਼ਰਾਬ ਮਾਫੀਆ  ਦੇ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਨਾਜਾਇਜ਼ ਸ਼ਰਾਬ ਵੇਚਣ ਵਾਲੇ ਇਨ੍ਹਾਂ ਲੋਕਾਂ ’ਤੇ ਕਦੋਂ ਕਾਰਵਾਈ ਹੁੰਦੀ ਹੈ।   
 ਕੀ ਕਹਿੰਦੇ ਹਨ ਐੱਸ. ਐੱਸ. ਪੀ. :  ਇਸ ਸਬੰਧ ਵਿਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ  ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ  ’ਚ ਕਿਸੇ ਨੂੰ ਵੀ ਡਰੱਗ ਅਤੇ ਨਾਜਾਇਜ਼  ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ , ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ  ਦੇ ਪਿੱਛੇ ਭੇਜਿਆ ਜਾਵੇਗਾ।