ਹਾਈਟੈਕ ਹੋਏ ਸਮੱਗਲਰ, ਘਰ ਦੀਆਂ ਟੂਟੀਆਂ 'ਚੋਂ ਪਾਣੀ ਨਹੀਂ ਨਿਕਲਦੀ ਸੀ ਸ਼ਰਾਬ (ਵੀਡੀਓ)

07/19/2019 1:05:14 PM

ਫਾਜ਼ਿਲਕਾ (ਸੁਨੀਲ ਨਾਗਪਾਲ)—ਫਾਜ਼ਿਲਕਾ ਪੁਲਸ ਨੇ ਹਾਈ-ਫਾਈ ਢੰਗ ਨਾਲ ਚਲਾਏ ਜਾ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਭਾਂਡਾਫੋੜ ਕੀਤਾ ਹੈ। ਜਾਣਕਾਰੀ ਮੁਤਾਬਕ ਈਮਾਰਤ ਦੀਆਂ ਕੰਧਾਂ 'ਚ ਸਿਸਟਮ ਇਸ ਤਰ੍ਹਾਂ ਫਿਟ ਕੀਤਾ ਗਿਆ ਸੀ ਕਿ ਸਿੱਧਾ ਘਰ ਦੇ ਅੰਦਰ ਲੱਗੀਆਂ ਟੂਟੀਆਂ 'ਚ ਦਾਰੂ ਪਹੁੰਚਦੀ ਸੀ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਰਾਮਕੋਟ ਦਾ ਹੈ, ਜਿਥੇ ਇਕ ਘਰ 'ਚ ਹਾਈਟੈੱਕ ਤਰੀਕੇ ਨਾਲ ਸ਼ਰਾਬ ਦੀ ਤਸਕਰੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਸੀ ਤੇ ਲੰਮਾ ਸਮਾਂ ਕਿਸੇ ਨੂੰ ਕੰਨੋ ਕੰਨ ਇਸ ਦੀ ਸੂਹ ਤੱਕ ਨਹੀਂ ਲੱਗਣ ਦਿੱਤੀ ਗਈ। ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਘਰ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਦਾ ਹੈ, ਜਿਸ ਨੇ ਘਰ 'ਚ ਰੱਖੀਆਂ ਵੱਡੀਆਂ ਪਾਣੀਆਂ ਦੀਆਂ ਟੈਂਕੀਆਂ ਸਿਰਫ ਤੇ ਸਿਰਫ ਸ਼ਰਾਬ ਭਰੀ ਹੋਈ ਹੈ।

ਇੰਨਾ ਹੀ ਨਹੀਂ ਘਰ 'ਚ ਲਗਾਈਆਂ ਪਾਣੀ ਦੀਆਂ ਪਾਈਪਾਂ ਨੂੰ ਸ਼ਰਾਬ ਦੀਆਂ ਟੈਂਕੀਆਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਸ਼ਰਾਬ ਸਿੱਧੀ ਘਰ 'ਚ ਲੱਗੀਆਂ ਟੂਟੀਆਂ 'ਚ ਆਉਂਦੀ ਸੀ ਤੇ ਟੈਂਕੀਆਂ ਭਰਨ ਲਈ ਇਹ ਕੁਨੈਕਸ਼ਨ ਸਿੱਧਾ ਸ਼ਰਾਬ ਦੀ ਭੱਠੀ ਤੋਂ ਦਿੱਤਾ ਗਿਆ ਸੀ।

 

ਜਦੋਂ ਖੁਈਖੇੜਾ ਥਾਣੇ ਦੇ ਇੰਸਪੈਕਟਰ ਨੂੰ ਇਸ ਕਾਰੋਬਾਰ ਦੀ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਗੋਰਖਧੰਦੇ ਦਾ ਪਰਦਾਫਾਸ਼ ਕੀਤਾ।ਪੁਲਸ ਵਲੋਂ ਘਰ 'ਚੋਂ ਸ਼ਰਾਬ ਬਰਾਮਦ ਕਰਕੇ ਦੋਸ਼ੀ ਰਕੇਸ਼ ਕੁਮਾਰ ਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।

Shyna

This news is Content Editor Shyna