ਸ਼ਰਾਬ ਦੀਆਂ 45 ਬੋਤਲਾਂ ਸਮੇਤ ਕਾਬੂ

Thursday, Jul 05, 2018 - 03:17 AM (IST)

ਟਾਂਡਾ ਉਡ਼ਮੁਡ਼, (ਪੰਡਿਤ)- ਸੀ. ਆਈ. ਏ. ਸਟਾਫ ਦਸੂਹਾ ਦੀ ਟੀਮ ਨੇ ਧੁੱਸੀ ਬੰਨ੍ਹ ਮਿਆਣੀ ਨੇਡ਼ੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ  ਦੀਆਂ 45  ਬੋਤਲਾਂ ਸਮੇਤ ਕਾਬੂ ਕੀਤਾ ਹੈ। ਪੁਲਸ ਦੀ ਗ੍ਰਿਫ਼ਤ ’ਚ ਆਏ ਮੁਲਜ਼ਮ ਦੀ ਪਛਾਣ ਸੁਖਵੀਰ ਸਿੰਘ ਮਿੱਠੂ ਪੁੱਤਰ ਚੰਨਣ ਸਿੰਘ ਨਿਵਾਸੀ ਵਾਰਡ 1 ਮਿਆਣੀ ਦੇ ਰੂਪ ’ਚ ਹੋਈ ਹੈ। ਸੀ. ਆਈ. ਏ. ਸਟਾਫ ਦੇ ਹੈੱਡ ਕਾਂਸਟੇਬਲ ਜੀਵਨ ਲਾਲ ਦੇ ਬਿਆਨ ਦੇ ਅਧਾਰ ’ਤੇ ਟਾਂਡਾ ਪੁਲਸ ਨੇ ਉਕਤ ਮੁਲਜ਼ਮ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜੀਵਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਟਾਂਡਾ ਦੇ ਬੇਟ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਕਿ ਕਿਸੇ ਖਾਸ ਮੁਖ਼ਬਰ ਨੇ ਉਕਤ ਦੋਸ਼ੀ ਬਾਰੇ ਜਾਣਕਾਰੀ ਦਿੱਤੀ। ਸੂਚਨਾ ਦੇ ਅਧਾਰ  ’ਤੇ ਟੀਮ ਨੇ ਮੌਕੇ ’ਤੇ ਜਾ ਕੇ ਰੇਡ ਕੀਤੀ ਅਤੇ ਉਕਤ ਮੁਲਜ਼ਮ ਨੂੰ ਸ਼ਰਾਬ ਦੀਆਂ 45 ਬੋਤਲਾਂ ਸਮੇਤ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News