30 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ

05/08/2018 11:55:21 AM

ਪਟਿਆਲਾ (ਬਲਜਿੰਦਰ)-ਥਾਣਾ ਕੋਤਵਾਲੀ ਦੀ ਪੁਲਸ ਨੇ ਐੈੱਸ. ਐੈੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ ਸ਼ਰਾਬ ਦੀਆਂ 30 ਪੇਟੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਪਿੰਡ ਸਮਸ਼ਪੁਰ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ।  ਪੁਲਸ ਮੁਤਾਬਕ ਏ. ਐੈੱਸ. ਆਈ. ਜੀਤ ਸਿੰਘ ਪੁਲਸ ਪਾਰਟੀ ਸਮੇਤ ਪੁਲ ਵੱਡੀ ਨਦੀ ਕੋਲ ਮੌਜੂਦ ਸਨ। ਉਕਤ ਵਿਅਕਤੀ ਨੂੰ ਜਦੋਂ ਗੱਡੀ ਵਿਚ ਆਉਂਦੇ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਤਾਂ ਕਾਰ ਵਿਚੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ। ਉਸ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ  ਦਰਜ ਕਰ ਲਿਆ ਗਿਆ ਹੈ। ਇਹ ਸ਼ਰਾਬ ਹਰਿਆਣਾ ਮਾਰਕਾ ਸੀ, ਜੋ ਕਿ ਪਟਿਆਲਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਪਲਾਈ ਕੀਤੀ ਜਾਣੀ ਸੀ। ਪੁਲਸ ਮੁਤਾਬਕ ਕਾਰਜ ਸਿੰਘ 'ਤੇ ਇਸ ਤੋਂ ਪਹਿਲਾਂ ਐਕਸਾਈਜ਼ ਦੇ ਕੇਸ ਦਰਜ ਹਨ। ਪੁਲਸ ਨੇ ਇਸ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।