ਮਾਮਲਾ ਪੁਲਸ ਚੌਕੀ ''ਚ ਸ਼ਰਾਬ ਪੀਣ ਦਾ, ਕਾਂਸਟੇਬਲ ਅਤੇ ਹੋਮ ਗਾਰਡ ਸਸਪੈਂਡ

07/26/2019 12:05:32 PM

ਪਟਿਆਲਾ (ਬਲਜਿੰਦਰ)—ਥਾਣਾ ਸਦਰ ਪਟਿਆਲਾ ਅਧੀਨ ਪੈਂਦੀ ਚੌਕੀ ਬਹਾਦਰਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਉਣ ਗਏ ਵਿਅਕਤੀ ਤੋਂ ਸ਼ਰਾਬ ਦੀ ਮੰਗ ਕਰਨ ਅਤੇ ਚੌਕੀ ਵਿਚ ਸ਼ਰਾਬ ਪੀਣ ਦੇ ਦੋਸ਼ ਵਿਚ ਅੱਜ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਖਤ ਕਾਰਵਾਈ ਕਰਦਿਆਂ ਕਾਂਸਟੇਬਲ ਸ਼ਬੀਰ ਅਹਿਮਦ ਅਤੇ ਹੋਮ ਗਾਰਡ ਸੋਹਨ ਲਾਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਸ ਵਿਚ ਅਨੁਸਾਸ਼ਨਹੀਣਤਾ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਵੀ ਕੇਸ ਉਨ੍ਹਾਂ ਦੇ ਧਿਆਨ ਵਿਚ ਆਇਆ, ਉਨ੍ਹਾਂ ਨੇ ਸਖਤ ਕਾਰਵਾਈ ਕੀਤੀ ਹੈ। ਇਥੋਂ ਤੱਕ ਕਿ 11 ਮੁਲਾਜ਼ਮਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਮੰਗਲਵਾਰ ਦੀ ਰਾਤ ਨੂੰ ਇਕ ਵਿਅਕਤੀ ਬਹਾਦਰਗੜ੍ਹ ਚੌਕੀ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਸੀ। ਪੁਲਸ ਮੁਲਾਜ਼ਮਾਂ ਨੇ ਸ਼ਿਕਾÎਇਤ ਦਰਜ ਕਰਨ ਦੇ ਬਦਲੇ ਉਸ ਤੋਂ ਸ਼ਰਾਬ ਦੀ ਮੰਗ ਕੀਤੀ। ਉਹ ਚੌਕੀ ਵਿਚ ਸ਼ਰਾਬ ਪੀ ਰਹੇ ਸਨ। ਸ਼ਿਕਾÎਇਤਕਰਤਾ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਇਸ ਵਿਚ ਸ਼ਬੀਰ ਅਹਿਮਦ ਅਤੇ ਸੋਹਨ ਲਾਲ ਦਿਖਾਈ ਦੇ ਰਹੇ ਸਨ। ਇਸ 'ਤੇ ਸਖਤ ਐਕਸ਼ਨ ਲੈਂਦਿਆਂ ਐੱਸ. ਐੱਸ. ਪੀ. ਸ. ਸਿੱਧੂ ਨੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਹੈ।

Shyna

This news is Content Editor Shyna