ਆਕਾਸ਼ ਅੰਬਾਨੀ ਦੇ ਵਿਆਹ 'ਚ ਵੱਜੇ ਲੁਧਿਆਣਾ ਦੇ ਢੋਲ, ਨੀਤਾ ਸਮੇਤ ਥਿਰਕੇ ਬਾਲੀਵੁੱਡ ਸਿਤਾਰੇ (ਤਸਵੀਰਾਂ)

03/13/2019 1:27:00 PM

ਲੁਧਿਆਣਾ— ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਰਾਇਲ ਵੈਡਿੰਗ 'ਚ ਇਕ ਪਾਸੇ ਜਿੱਥੇ ਸੈਲੀਬ੍ਰਿਟੀਜ਼ ਦਾ ਤਾਂਤਾ ਲੱਗਾ ਰਿਹਾ, ਉਥੇ ਹੀ ਵਿਆਹ 'ਚ ਪੰਜਾਬੀਅਤ ਦੀ ਝਲਕ ਵੀ ਦੇਖਣ ਨੂੰ ਮਿਲੀ। ਵਿਆਹ 'ਚ ਲੁਧਿਆਣਾ ਦੇ 21 ਢੋਲੀਆਂ ਦੀ ਤਾਲ 'ਤੇ ਭੰਗੜਾ ਟੀਮ ਨੇ ਪੰਜਾਬੀ ਡਾਂਸ ਪੇਸ਼ ਕਰਕੇ ਪੰਜਾਬੀ ਕਲਚਰ ਦਾ ਅਹਿਸਾਸ ਕਰਵਾ ਦਿੱਤਾ। ਲੁਧਿਆਣਾ ਦੀ ਇਕ ਇਵੈਂਟ ਕੰਪਨੀ ਨੇ ਦੇਸ਼ ਦੀ ਇਸ ਸਭ ਤੋਂ ਵੱਡੇ ਸ਼ਾਹੀ ਵਿਆਹ ਨੂੰ ਆਰਗੇਨਾਈਜ਼ ਕਰਨ 'ਚ ਮਹਤੱਵਪੂਰਨ ਯੋਗਦਾਨ ਦਿੱਤਾ ਹੈ। ਹਾਲਾਂਕਿ ਵਿਆਹ 'ਚ ਭਾਵੇਂ ਉਨ੍ਹਾਂ ਦੀ ਢਾਈ ਘੰਟੇ ਦੀ ਪਰਫਾਰਮੈਸ ਸੀ ਪਰ ਲੁਧਿਆਣਾ ਦੇ ਕਿਸੇ ਸ਼ਖਸ ਨੂੰ ਮੁਕੇਸ਼ ਅੰਬਾਨੀ ਵੱਲੋਂ ਉਨ੍ਹਾਂ ਦੇ ਬੇਟੇ ਦੇ ਵਿਆਹ 'ਚ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦੇਣਾ ਸ਼ਹਿਰ ਵਾਸੀਆਂ ਲਈ ਮਾਣ ਦੀ ਗੱਲ ਹੈ। ਭਾਵੇਂ ਇਹ ਵਿਆਹ ਗੁਜਰਾਤੀ ਸੀ ਪਰ ਜਦੋਂ ਪੰਜਾਬ ਦਾ ਢੋਲ ਵੱਜਿਆ ਤਾਂ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ। ਇਹ ਹੀ ਨਹੀਂ ਮੁਕੇਸ਼ ਅੰਬਾਨੀ ਦੀ ਪਤਨੀ ਨੀਟਾ ਅੰਬਾਨੀ ਵੀ ਥਿਰਕਣ ਨੂੰ ਮਜਬੂਰ ਹੋ ਗਈ। ਉਸ ਨੇ ਕਈ ਸੈਲੀਬ੍ਰਿਟੀਜ਼ ਦੇ ਨਾਲ ਢੋਲ ਦੀ ਥਾਪ 'ਤੇ ਡਾਂਸ ਕੀਤਾ। 


ਗੁਜਰਾਤੀ ਵਿਆਹ 'ਚ ਪੰਜਾਬੀ ਕਲਚਰ ਦੀ ਰਹੀ ਧੂਮ 
ਦੱਸ ਦੇਈਏ ਕਿ ਲੁਧਿਆਣਾ ਦੀ ਇਵੈਂਟ ਪਲਾਨਰ ਕੰਪਨੀ ਦੇ ਮਾਲਕ ਕਰਨ ਵਾਹੀ ਅਤੇ ਭਾਨੂੰ ਆਹੂਜਾ ਨੇ ਸ਼ਾਹੀ ਵਿਆਹ 'ਚ ਪੰਜਾਬੀ ਕਲਚਰਲ ਇਵੈਂਟ ਨੂੰ ਆਰਗੇਨਾਈਜ਼ ਕੀਤਾ ਸੀ। ਕਰਨ ਵਾਹੀ ਨੇ ਦੱਸਿਆ ਕਿ ਆਕਾਸ਼ ਅੰਬਾਨੀ ਦੇ ਵਿਆਹ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਵਿਆਹ ਭਾਵੇਂ ਗੁਜਰਾਤੀ ਸੀ ਪਰ ਨਾਰਥ ਇੰਡੀਆ 'ਚ ਪੰਜਾਬੀ ਪਰਫਾਰਮੈਂਸ ਦੇਣ ਵਾਲੀ ਸਿਰਫ ਉਨ੍ਹਾਂ ਦੀ ਕੰਪਨੀ ਰਹੀ। 


ਵਿਆਹ ਤੋਂ ਸਿਰਫ ਦੋ ਹਫਤੇ ਪਹਿਲਾਂ ਆਈ ਸੀ ਕਾਲ 
ਕਰਨ ਨੇ ਦੱਸਿਆ ਕਿ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਰਫਾਰਮੈਂਸ ਦੇਣ ਲਈ ਉਨ੍ਹਾਂ ਨੂੰ ਕਾਲ ਆਈ ਸੀ। ਇਸ ਤੋਂ  ਬਾਅਦ ਕੰਪਨੀ ਦੇ ਸਾਰੇ ਪ੍ਰੋਫੈਸ਼ਨਲਸ ਤਿਆਰੀਆਂ 'ਚ ਜੁਟ ਗਏ। ਕੰਪਨੀ ਦੇ 21 ਢੋਲੀਆਂ ਅਤੇ ਭੰਗੜਾ ਟੀਮ 'ਚ ਸ਼ਾਮਲ 10 ਮੈਂਬਰਾਂ ਨੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਨਾਲ ਪਰਫਾਰਮੈਂਸ ਦਿੱਤੀ।

ਉਨ੍ਹ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਬਰਾਤ ਆਈ ਤਾਂ ਪਹਿਲਾਂ ਭੰਗੜਾ ਟੀਮ ਨੇ ਪਰਫਾਰਮੈਂਸ ਦਿੱਤੀ ਅਤੇ ਫਿਰ ਮੀਕਾ ਨੇ ਗਾਇਕੀ ਸ਼ੁਰੂ ਕੀਤੀ। ਪੂਰਾ ਮਾਹੌਲ ਪੰਜਾਬੀਅਤ ਦੇ ਰੰਗ 'ਚ ਰੰਗਾ ਨਜ਼ਰ ਆਇਆ।
ਇਸ ਮੌਕੇ ਸ਼ਾਹਰੁਖ ਖਾਨ, ਪ੍ਰਿੰਯਕਾ ਚੋਪੜਾ, ਰਣਬੀਰ ਕਪੂਰ ਸਮੇਤ ਕਈ ਸੈਲੀਬ੍ਰਿਟੀਜ਼ ਨੱਜਣ ਨੂੰ ਮਜਬੂਰ ਹੋ ਗਏ।

shivani attri

This news is Content Editor shivani attri