''ਅਕਾਲੀਆਂ ਤੇ ''ਆਪ'' ਆਗੂਆਂ ਦੇ ਗੁੰਮਰਾਹ-ਕੁੰਨ ਪ੍ਰਚਾਰ ਤੋਂ ਲੋਕ ਸੁਚੇਤ ਰਹਿਣ''

11/17/2017 11:32:55 AM

ਕਪੂਰਥਲਾ (ਮੱਲ੍ਹੀ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਨੇ ਆਪਣੇ 7-8 ਮਹੀਨਿਆਂ ਦੇ ਕਾਰਜਕਾਲ ਦੌਰਾਨ ਆਸ ਤੋਂ ਵੱਧ ਲੋਕ ਹਿਤੈਸ਼ੀ ਕੰਮ ਕੀਤੇ ਹਨ, ਦੇ ਬਾਵਜੂਦ ਵੀ ਅਕਾਲੀ ਭਾਜਪਾ ਤੇ 'ਆਪ' ਆਗੂਆਂ ਵਲੋਂ ਕੈਪਟਨ ਸਰਕਾਰ ਖਿਲਾਫ ਬੇਤੁਕੀ, ਬੇਲੋੜੀ ਬਿਆਨਬਾਜ਼ੀ ਕਰਕੇ ਗੁੰਮਰਾਹ ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਪਬਲਿਕ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਸ਼ਬਦ ਯੂਥ ਕਾਂਗਰਸ ਨੇਤਾ ਜੀਤ ਸੁਲਤਾਨਪੁਰ ਲੋਧੀ ਨੇ ਅੱਜ ਪਿੰਡ ਕੜਾਲ ਕਲਾਂ ਵਿਖੇ ਆਬਜ਼ਰਵਰ ਯੂਥ ਕਾਂਗਰਸ ਸੁਲਤਾਨਪੁਰ ਲੋਧੀ (ਕਪੂਰਥਲਾ) ਦੀਪਾ ਮਿੱਠਾ ਦੀ ਪ੍ਰਧਾਨਗੀ ਹੇਠ ਯੂਥ ਕਾਂਗਰਸ ਵਰਕਰਾਂ ਦੀ ਹੋਈ ਅਹਿਮ ਮੀਟਿੰਗ ਦੌਰਾਨ ਆਖੇ। 
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਨੇ ਚੋਣਾਂ ਮੌਕੇ ਜਿਹੜੇ ਜਨਤਾ ਨਾਲ ਵਾਅਦੇ ਕੀਤੇ ਸਨ, ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਦੇ ਬਾਵਜੂਦ ਵੀ ਸੌੜੀ ਸੋਚ ਰੱਖਦੇ ਗੈਰ ਕਾਂਗਰਸੀ ਪਾਰਟੀਆਂ ਦੇ ਸਿਰਮੌਰ ਆਗੂ ਬੁਖਲਾਹਟ 'ਚ ਆ ਕੇ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ ਜੋ ਉਨ੍ਹਾਂ ਦੇ ਬੇਹੋਸ਼ੇਪਨ ਦਾ ਪ੍ਰਗਟਾਵਾ ਮੰਨਿਆ ਜਾ ਸਕਦਾ ਹੈ। ਸਰਪੰਚ ਤੇ ਯੂਥ ਕਾਂਗਰਸ ਨੇਤਾ ਸੁਨੀਸ਼ ਕੁਮਾਰ, ਸਤੀਸ਼ ਕੁਮਾਰ ਸ਼ਰਮਾ ਆਰ. ਸੀ. ਐੱਫ., ਨੀਟਾ ਪ੍ਰਧਾਨ ਸੁਲਤਾਨਪੁਰ ਲੋਧੀ, ਵਿੱਕੀ ਪੰਡਿਤ ਤੇ ਸ਼ਾਮ ਭੁਲਾਣਾ ਆਦਿ ਦੀ ਹਾਜ਼ਰੀ ਦੌਰਾਨ ਦੀਪਾ ਮਿੱਠਾ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਇਕ ਧਰਮ ਨਿਰਪੱਖ ਪਾਰਟੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ, ਦੇ ਰਾਜ 'ਚ ਧਰਮਾਂ ਦੇ ਨਾਂ 'ਤੇ ਲੋਕਾਂ ਨਾਲ ਖੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਹਰਗਿਜ਼ ਮੁਆਫ ਨਹੀਂ ਕੀਤਾ ਜਾਵੇਗਾ, ਸਗੋਂ ਫਿਰਕਾਪ੍ਰਸਤੀ ਤੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੈਪਟਨ ਸਰਕਾਰ ਸਖਤ ਫੈਸਲੇ ਲੈ ਕੇ ਸਖਤ ਐਕਸ਼ਨ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਅਮਨ-ਸ਼ਾਂਤੀ ਵਾਲਾ ਮਾਹੌਲ ਦਿੱਤਾ ਜਾ ਸਕੇ।