ਅਕਾਲੀ ਸਰਪੰਚ ਰਿਵਾਲਵਰ ਤੇ 6 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

07/24/2017 2:23:10 AM

ਬਟਾਲਾ,   (ਬੇਰੀ)-  ਅੱਜ ਥਾਣਾ ਰੰਗੜ-ਨੰਗਲ ਪੁਲਸ ਵੱਲੋਂ ਇਕ ਅਕਾਲੀ ਸਰਪੰਚ ਨੂੰ 1 ਰਿਵਾਲਵਰ ਅਤੇ 6 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ-ਨੰਗਲ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ 2016 'ਚ ਅਕਾਲੀ ਸਰਪੰਚ ਨੇ ਆਪਣੀ ਕੁਰਸੀ ਦੀ ਧੋਂਸ ਦਿਖਾਉਂਦੇ ਹੋਏ ਇੰਟੈਲੀਜੈਂਸ ਵਿਭਾਗ ਦੇ ਹੌਲਦਾਰ ਹਰਪਾਲ ਸਿੰਘ ਦੀ ਕੁੱਟਮਾਰ ਕਰ ਕੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਸਬੰਧੀ ਹੌਲਦਾਰ ਹਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਥਾਣਾ ਰੰਗੜ-ਨੰਗਲ ਵੱਲੋਂ ਸਰਪੰਚ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਸੰਤੋਖ ਸਿੰਘ ਵਾਸੀ ਨਠਵਾਲ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਅੱਜ ਅੱਚਲ ਸਾਹਿਬ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਕੇ ਉਸ ਕੋਲੋਂ ਇਕ ਰਿਵਾਲਵਰ ਤੇ 6 ਜ਼ਿੰਦਾ ਕਾਰਤੂਸ ਅਤੇ ਇਕ ਮਨਟੈਰੋ ਗੱਡੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪੁਲਸ ਦੀਆਂ ਨਜ਼ਰਾਂ ਤੋਂ ਲੁਕ ਕੇ ਰਹਿ ਰਿਹਾ ਸੀ।