ਪਾਤੜਾਂ ''ਚ ਉੱਘੇ ਅਕਾਲੀ ਆਗੂਆਂ ਨੇ ਛੱਡੀ ਪਾਰਟੀ, ਅਕਾਲੀ ਦਲ ਸੰਯੁਕਤ ''ਚ ਹੋਏ ਸ਼ਾਮਲ

06/16/2021 8:57:39 AM

ਪਾਤੜਾਂ (ਮਾਨ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਿਤੈਸ਼ੀ ਲੋਕ ਪਾਰਟੀ ਨਾਲ ਵੱਧ ਤੋਂ ਵੱਧ ਜੁੜ ਰਹੇ ਹਨ। ਪਾਰਟੀ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ, ਜਦੋਂ ਅਕਾਲੀ ਦਲ ਬਾਦਲ ਦੇ ਸਰਗਰਮ ਅਤੇ ਉੱਘੇ ਆਗੂਆਂ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਅਕਾਲੀ ਦਲ (ਸੰਯੁਕਤ) ’ਚ ਸ਼ਮੂਲੀਅਤ ਕੀਤੀ। ਅਕਾਲੀ ਦਲ ਬਾਦਲ ਤਾਨਾਸ਼ਾਹੀ, ਗਲਤ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰ ਕੇ ਰੋਸ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਬਾਦਲ ਦੇ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਐਗਜ਼ੈਕਟਿਵ ਮੈਂਬਰ ਜੱਥੇਦਾਰ ਕਸ਼ਮੀਰ ਸਿੰਘ ਮਵੀ, ਜਥੇਦਾਰ ਸੂਬਾ ਸਿੰਘ ਗਲੋਲੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਧਰਮ ਸਿੰਘ ਮਵੀ, ਸੁਖਜਿੰਦਰ ਸਿੰਘ ਮਵੀ ਸਾਬਕਾ ਡਾਇਰੈਕਟਰ ਮਿਲਕਫੈੱਡ ਪੰਜਾਬ, ਗਜਿੰਦਰ ਸਿੰਘ ਪਾਤੜਾਂ ਸਾਬਕਾ ਸਕੱਤਰ ਕੋ-ਆਪ੍ਰੇਟਿਵ ਸੋਸਾਇਟੀ ਗੁਲਜ਼ਾਰਪੁਰ, ਗੁਰਬਚਨ ਸਿੰਘ ਪ੍ਰੇਮ ਸਿੰਘ ਵਾਲਾ, ਨਿਰਭੈ ਸਿੰਘ ਨਿਆਲ ਨੰਬਰਦਾਰ ਅਤੇ ਮੈਂਬਰ ਪੰਚਾਇਤ ਪਿੰਡ ਨਿਆਲ, ਮਨਜੀਤ ਸਿੰਘ ਸੋਹੀ ਕੈਨੇਡਾ ਨੇ ਰਣਧੀਰ ਸਿੰਘ ਰੱਖੜਾ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ

ਉਪਰੋਕਤ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ’ਚ ਚਾਪਲੂਸਾਂ ਦਾ ਬੋਲਬਾਲਾ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਅਤੇ ਕਦਰ ਨਹੀਂ ਹੈ। ਅਕਾਲੀ ਦਲ ਬਾਦਲ ਇਕ ਕਾਰਪੋਰੇਟ ਘਰਾਣਾ ਬਣ ਕੇ ਰਹਿ ਗਿਆ ਹੈ। ਇਸ ਲਈ ਪੰਥ ਦਾ ਦਰਦ ਰੱਖਣ ਵਾਲੇ ਪੰਥਕ ਸੋਚ ਦੇ ਧਾਰਨੀ ਲੋਕਾਂ ਲਈ ਉੱਥੇ ਕੋਈ ਥਾਂ ਨਹੀਂ ਹੈ। ਜੱਥੇਦਾਰ ਮਵੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ’ਚ ਹਲਕਾ ਸ਼ੁਤਰਾਣਾ ’ਚੋਂ ਵੱਡੀ ਗਿਣਤੀ ’ਚ ਟਕਸਾਲੀ ਆਗੂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸੰਯੁਕਤ ਅਕਾਲੀ ਦਲ ’ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਉਪਰੋਕਤ ਆਗੂਆਂ ਨੂੰ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜਾ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਰਸਮੀ ਤੌਰ ’ਤੇ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ, ਰਣਧੀਰ ਸਿੰਘ ਰੱਖੜਾ, ਜਰਨਲ ਸਕੱਤਰ ਤੇਜਿੰਦਰਪਾਲ ਸਿੰਘ ਸੰਧੂ, ਜਰਨਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ, ਸਾਬਕਾ ਡੀ. ਐੱਸ. ਪੀ. ਨਾਹਰ ਸਿੰਘ ਅਤੇ ਮਨਿੰਦਰਪਾਲ ਸਿੰਘ ਬਰਾੜ ਦਫ਼ਤਰ ਸਕੱਤਰ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita