ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਨੇ ਕਿਨਾਰੇ ਕੀਤਾ 'ਬਾਦਲ ਪਰਿਵਾਰ', ਪੋਸਟਰਾਂ 'ਚੋਂ ਤਸਵੀਰਾਂ ਗਾਇਬ

02/13/2021 1:21:15 PM

ਦੋਰਾਹਾ (ਸੁਖਵੀਰ) : ਭਾਜਪਾ ਦੀ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਕਾਰਨ ਸਮੁੱਚੇ ਕਿਸਾਨ-ਮਜ਼ਦੂਰਾਂ ਵੱਲੋਂ ਭਾਜਪਾ ਦੀ ਭਾਈਵਾਲ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਰ ਪੱਖੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਖਾਮਿਆਜ਼ਾ ਅਕਾਲੀ ਦਲ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ 'ਚ ਕਿਤੇ ਨਾ ਕਿਤੇ ਭੁਗਤਣਾ ਪੈ ਰਿਹਾ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ 'ਲੌਂਗੋਵਾਲ' ਨੂੰ ਅੱਤਵਾਦੀਆਂ ਤੋਂ ਜਾਨ ਦਾ ਖ਼ਤਰਾ! ਕੇਂਦਰ ਤੋਂ ਮੰਗੀ ਸੁਰੱਖਿਆ

ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਦੋਰਾਹਾ ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਦੇ ਕੰਧਾਂ 'ਤੇ ਲੱਗੇ ਪੋਸਟਰ ਦੇਖੇ ਤਾਂ ਉਨ੍ਹਾਂ ਪੋਸਟਰਾਂ 'ਚੋਂ ਬਾਦਲ ਪਰਿਵਾਰ ਗਾਇਬ ਦਿਖਾਈ ਦਿੱਤਾ ਅਤੇ ਕਿਸੇ ਵੀ ਅਕਾਲੀ ਦਲ ਦੇ ਉਮੀਦਵਾਰ ਨੇ ਆਪਣੇ ਪੋਸਟਰਾਂ 'ਤੇ ਬਾਦਲ ਪਰਿਵਾਰ ਦੇ ਨੁਮਾਇੰਦੇ ਦੀ ਤਸਵੀਰ ਲਗਾਉਣੀ ਮੁਨਾਸਿਫ਼ ਨਹੀ ਸਮਝੀ ਲੱਗਦੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਬਿਸ਼ਨੋਈ' ਦੇ ਗੁਰਗਿਆਂ ਵੱਲੋਂ ਖ਼ੌਫਨਾਕ ਵਾਰਦਾਤ, ਬੀਬੀਆਂ ਨੇ ਦਰਵਾਜ਼ੇ ਬੰਦ ਕਰਕੇ ਬਚਾਈ ਜਾਨ

ਸ਼ਹਿਰ ਅੰਦਰ ਅਕਾਲੀ ਦਲ ਦੇ ਉੱਚ ਆਗੂਆਂ ਦੀਆਂ ਤਸਵੀਰਾਂ ਪੋਸਟਰਾਂ 'ਚ ਨਾ ਲਗਾਉਣੀਆਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਅਤੇ ਲੋਕ ਕਿਸਾਨੀ ਮੁੱਦਾ ਅਤੇ ਬਰਗਾੜੀ ਕਾਂਡ ਵਰਗੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾਲ ਇਨ੍ਹਾਂ ਤਸਵੀਰਾਂ ਨੂੰ ਗਾਇਬ ਹੋਣ ਨਾਲ ਜੋੜ ਕੇ ਦੇਖ ਰਹੇ ਹਨ। ਜਿੱਥੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਪੋਸਟਰਾਂ 'ਤੇ ਲਗਾਈਆਂ ਦਿਖਾਈ ਦਿੰਦੀਆਂ ਹਨ,

ਇਹ ਵੀ ਪੜ੍ਹੋ : ਪੰਜਾਬ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ 'ਚ ਵਾਧਾ

ਉੱਥੇ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਤੱਕ ਨੂੰ ਲੈ ਪੰਜਾਬ ਦੇ ਸਾਰੇ ਉੱਚ ਆਗੂਆਂ ਦੀ ਤਸਵੀਰਾਂ ਲਗਾਈਆਂ ਗਈਆਂ ਹਨ ਪਰ ਅਕਾਲੀ ਦਲ ਵੱਲੋਂ ਬਾਦਲਾਂ ਨੂੰ ਕਿਨਾਰੇ ਕਰਕੇ ਨਗਰ ਕੌਂਸਲ ਚੋਣਾਂ ਲੜਨੀਆਂ ਇੱਕ ਵੱਡਾ ਸਵਾਲ ਖੜ੍ਹਾ ਕਰ ਰਹੀਆਂ ਹਨ।
ਨੋਟ : ਪੰਜਾਬ 'ਚ ਕਿਸਾਨੀ ਮੁੱਦੇ ਨੂੰ ਲੈ ਕੇ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਦੇ ਹੋ ਰਹੇ ਵਿਰੋਧ ਬਾਰੇ ਦਿਓ ਆਪਣੀ ਰਾਏ

Babita

This news is Content Editor Babita