ਜਾਣੋ ਸਿਆਸਤ ’ਚ ਕਿਵੇਂ ਆਏ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ (ਵੀਡੀਓ)

07/19/2021 3:00:58 PM

ਫਰੀਦਕੋਟ (ਬਿਊਰੋ) - ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਪੰਜਾਬ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਜਗਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਵਿਸ਼ੇਸ਼ ’ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਜਿਥੇ ਬੰਟੀ ਰੋਮਾਣਾ ਦੀ ਨਿਜੀ ਜ਼ਿੰਦਗੀ ਬਾਰੇ ਗੱਲਬਾਤ ਹੋਈ, ਉਥੇ ਪੰਜਾਬ ਦੀਆਂ ਗਤੀਵਿਧੀਆਂ ਦੇ ਸਬੰਧ ’ਚ ਵੀ ਤਿੱਥੇ ਸਵਾਲ ਕੀਤੇ ਗਏ। ਬੰਟੀ ਨੇ ਆਪਣੇ ਨਾਂ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਬਾਰੇ ਦੱਸਿਆ ਕਿ ਰੋਮਾਣਾ ਉਨ੍ਹਾਂ ਦਾ ਪਿੰਡ ਹੈ ਅਤੇ ਗੋਤ ਉਨ੍ਹਾਂ ਦਾ ਧਾਲੀਵਾਲ ਹੈ ਪਰ ਉਹ ਆਪਣੇ ਪਿੰਡ ਰੋਮਾਣਾ ਕਰਕੇ ਜਾਣੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

ਬੰਟੀ ਨੇ ਦੱਸਿਆ ਕਿ ਉਸ ਨੇ ਅੰਗ੍ਰੇਜ਼ੀ ਆਨਰਸ ਅਤੇ ਐੱਮ.ਏ ਅੰਗ੍ਰੇਜ਼ੀ ਦੀ ਕੀਤੀ ਹੈ। ਬਾਦਲਾਂ ’ਚ ਬੰਟੀ ਦੀ ਅੰਗ੍ਰੇਜ਼ੀ ਦੀ ਖ਼ਾਸੀਅਤ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਕਦੇ ਕੱਚੇ ਨਾ ਸਮਝੋ ਕਿ ਉਹ ਅੰਗ੍ਰੇਜ਼ੀ ਦੇ ਤਹਿਤ ਕੁਝ ਦੇਣ ਨੂੰ ਤਿਆਰ ਹੋ ਜਾਣ। ਬੰਟੀ ਨੇ ਕਿਹਾ ਕਿ ਪਾਰਟੀ ’ਚ 2 ਚੀਜ਼ਾਂ ਦੀ ਬਹੁਤ ਕਦਰ ਹੈ, ਇਕ ਵਿਅਕਤੀ ਦੀ ਮਿਹਨਤ ਅਤੇ ਦੂਜੀ ਪਾਰਟੀ ਪ੍ਰਤੀ ਉਸ ਦੀ ਵਫ਼ਾਦਾਰੀ। ਸਾਡਾ ਸਾਰਾ ਜੱਦੀ ਪਰਿਵਾਰ ਇਸ ਪਾਰਟੀ ਨਾਲ ਜੁੜੇ ਹੋਏ ਹਨ। ਮੇਰੇ ਮਾਤਾ-ਪਿਤਾ ਦਾ ਸ਼ੌਕ ਇਹ ਸੀ ਕਿ ਮੈਂ ਵਿਦੇਸ਼ ਜਾ ਕੇ ਪੜ੍ਹਾਈ ਕਰਾਂ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਰੰਜ਼ਿਸ ਦੇ ਤਹਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਨੌਜਵਾਨ ਦਾ ਕਤਲ

ਬੰਟੀ ਨੇ ਕਿਹਾ ਕਿ ਮਜੀਠੀਆ ਮੇਰੇ ਇਕ ਗਰੁੱਪ ਦਾ ਦੋਸਤ ਹੈ, ਜੋ ਉਸ ਸਮੇਂ ਸਿਆਸਤ ’ਚ ਨਹੀਂ ਸੀ ਅਤੇ ਨਾ ਮੈਂ ਸਿਆਸਤ ਸੀ। ਮਜੀਠੀਆ ਦੀ ਬਾਦਲਾਂ ਨਾਲ ਰਿਸ਼ਤੇਦਾਰੀ ਹੈ, ਜਿਸ ਸਦਕਾ ਮੈਂ ਇਸ ਪਾਰਟੀ ’ਚ ਸ਼ਾਮਲ ਹੋ ਗਿਆ। ਬੰਟੀ ਨੇ ਕਿਹਾ ਕਿ ਮਜੀਠੀਆ ਨਾਲ ਮੇਰੀ ਪਹਿਲੀ ਮੁਲਾਕਾਤ 1997 ’ਚ ਹੋਈ। ਉਸ ਸਮੇਂ ਮੇਰੇ ਦੋਸਤ ਨਾਲ ਇਸ ਦੀ ਦੋਸਤੀ ਸੀ, ਜੋ ਇਸ ਸਮੇਂ ਵਿਦੇਸ਼ ’ਚ ਹੈ। ਇਸ ਨਾਲ ਬਾਅਦ ਸਾਡੀ ਦੋਵਾਂ ਦੀ ਦੋਸਤੀ ਵੀ ਹੋ ਗਈ। ਸੁਖਬੀਰ ਬਾਦਲ ਨਾਲ ਮੇਰੀ ਮੁਲਾਕਾਤ 1998 ’ਚ ਹੋਈ, ਜਦੋਂ ਫਰੀਦਕੋਟ ਤੋਂ ਬੀਬੀ ਬਾਦਲ ਇੰਚਾਰਜ ਸਨ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!

ਬੰਟੀ ਨੇ ਕਿਹਾ ਕਿ ਮੈਂ ਸੁਖਬੀਰ ਬਾਦਲ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਨ੍ਹਾਂ ਵਰਗਾ ਚੰਗਾ ਇਨਸਾਨ ਮੈਂ ਜ਼ਿੰਦਗੀ ’ਚ ਹੋਰ ਕੋਈ ਨਹੀਂ ਵੇਖਿਆ। ਸੁਖਬੀਰ ਬਾਦਲ ਆਪਣੀ ਨਿਜੀ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਪਾਰਟੀ ਬਾਰੇ ਸੋਚਦੇ ਹਨ। ਉਨ੍ਹਾਂ ਲਈ ਪਾਰਟੀ ਅਤੇ ਪਾਰਟੀ ਦੇ ਵਰਕਰ ਜ਼ਿਆਦਾ ਖ਼ਾਸ ਹਨ। ਬੰਟੀ ਨੇ ਕਿਹਾ ਕਿ ਉਸ ਦੇ ਪਕੇ ਦੋਸਤ ਰੋਜ਼ੀ ਅਤੇ ਬੋਬੀ ਹਨ, ਜੋ ਇਕੱਠੇ ਰਹਿੰਦੇ ਹਨ। ਬੰਟੀ ਨੂੰ ਜਦੋਂ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹੁਣ ਵੱਡਾ ਨਹੀਂ ਰਿਹਾ ਸਗੋਂ ਛੋਟਾ ਹੋ ਗਿਆ ਹੈ। ਉਸ ਦੇ ਮਾਤਾ-ਪਿਤਾ ਇਸ ਦੁਨੀਆਂ ’ਚ ਨਹੀਂ ਹਨ। ਇਸ ਮੌਕੇ ਬੰਟੀ ਦੀ ਪਤਨੀ, ਉਨ੍ਹਾਂ ਦੀ ਧੀ ਅਤੇ ਪੁੱਤਰ ਨੇ ਵੀ ਬੰਟੀ ਦੀ ਤਾਰੀਫ਼ ਕੀਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਸਿਆਸਤ ਅਤੇ ਰੇਤੇ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਬੰਟੀ ਨੇ ਕਿਹਾ ਕਿ ਰੇਤੇ ਦੀ ਮਾਈਨਿੰਗ ਨੂੰ ਲੈ ਕੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਸ ਦਾ ਸਾਹਮਣੇ ਆਉਣ। ਰੇਤੇ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਨਿਸ਼ਾਵਾ ਲਾਉਂਦੇ ਹੋਏ ਬੰਟੀ ਨੇ ਕਿਹਾ ਕਿ ਇਨ੍ਹਾਂ ਦਾ ਕੰਮ ਸਿਰਫ਼ ਫ਼ਾਲਤੂ ਗੱਲਾਂ ਕਰਨ ਦਾ ਹੈ। ਕੇਜਰੀਵਾਲ ਦਾ ਦਿੱਲੀ ਮਾਡਲ ਫੇਲ ਮਾਡਲ ਹੈ। ਬੰਟੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਅਸੀਂ ਇਨ੍ਹਾਂ ਨੂੰ ਨੰਗਾ ਕਰਕੇ ਰੱਖ ਦਿਆਂਗੇ। ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟੇ ’ਚ ਲੈਂਦੇ ਹੋਏ ਬੰਟੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕੈਪਟਨ ਵਰਗਾ ਸ਼ਾਤਿਰ ਅਤੇ ਸਿਆਸਤ ’ਚ ਚਲਾਕ ਵਿਅਕਤੀ ਨਹੀਂ ਵੇਖਿਆ। ਕੈਪਟਨ ਨੇ ਬਾਦਲਾਂ ’ਤੇ ਕਈ ਦੋਸ਼ ਲਾਏ, ਜੋ ਝੂਠੇ ਸਿੱਧ ਹੋਏ।

ਪੜ੍ਹੋ ਇਹ ਵੀ ਖ਼ਬਰ - ਕੁੱਖੋ ਜੰਮੇ ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ

ਕੈਪਟਨ ਨੇ ਬਾਦਲਾਂ ’ਤੇ ਬੇਅਦਬੀ ਦੇ ਝੂਠੇ ਦੋਸ਼ ਲਾਏ ਹਨ। ਭਗਵੰਤ ਮਾਨ ’ਤੇ ਬੋਲਦੇ ਹੋਏ ਬੰਟੀ ਨੇ ਕਿਹਾ ਕਿ ਝਾੜੂ ਨੇ ਕਦੇ ਕਿਸੇ ਪਾਰਟੀ ਨੂੰ ਟੱਕਰ ਨਹੀਂ ਦਿੱਤੀ। ਕਾਂਗਰਸ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਟੱਕਰ ਦਿੱਤੀ ਹੈ। ਕੈਪਟਨ ਨੇ ਸਿਆਸਤ ’ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ, ਜਿਨ੍ਹਾਂ ਨੂੰ ਅੱਜ ਤੱਕ ਉਹ ਪੂਰਾ ਨਹੀਂ ਕਰ ਸਕੇ।  

rajwinder kaur

This news is Content Editor rajwinder kaur