ਬਾਦਲ ਦੇ ਗਰਜੇ ਬਿਨ੍ਹਾਂ ਅਕਾਲੀਆਂ ਨੂੰ ਮਿਲਿਆ ਸਪੱਸ਼ਟ ਬਹੁਮਤ

03/02/2017 10:30:14 AM

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜਿੱਤ ਲਿਆ। ਸਾਲ 2013 ਦੇ ਚੋਣ ਨਤੀਜੇ ਨੂੰ ਦੁਹਰਾਉਂਦੇ ਹੋਏ ਅਕਾਲੀ ਦਲ ਨੇ ਇਤਿਹਾਸ ਰਚ ਦਿੱਤਾ। ਦਿੱਲੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਟੀ ਨੇ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵਿਚ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਨਾਂ ''ਤੇ ਵੋਟਾਂ ਦੀ ਫਸਲ ਖੁੱਲ੍ਹ ਕੇ ਵੱਢੀ, ਇਸ ਲਈ ਮਨਜੀਤ ਸਿੰਘ ਜੀ. ਕੇ. ਦੇ ਇਕੋ-ਇਕ ਚਿਹਰੇ ਦੇ ਦਮ ''ਤੇ ਅਕਾਲੀ ਦਲ ਨੇ ਸਪੱਸ਼ਟ ਬਹੁਮਤ ਹਾਸਲ ਕਰ ਕੇ ਆਪਣਾ ਕਬਜ਼ਾ ਕਾਇਮ ਰੱਖਿਆ। ਇਹ ਜਿੱਤ ਅਕਾਲੀ ਦਲ ਦੀ ਨਹੀਂ ਸਗੋਂ ਜੀ. ਕੇ. ਦੇ ਚਾਰ ਸਾਲਾਂ ਵਿਚ ਕੀਤੇ ਗਏ ਵਿਕਾਸ ਰੂਪੀ ਸੁਨਾਮੀ ਦੇ ਪ੍ਰਵਾਹ ਨਾਲ ਹੋਈ ਮੰਨੀ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ  (ਬਾਦਲ) ਨੇ ਇਸ ਵਾਰ ਦੀ ਚੋਣ ਆਪਣੇ ਰਾਸ਼ਟਰੀ ਲੀਡਰਸ਼ਿਪ ਦੀ ਬਜਾਏ ਸੂਬਾ ਲੀਡਰਸ਼ਿਪ ਦੇ ਚਿਹਰੇ ਨੂੰ ਸਾਹਮਣੇ ਰੱਖ ਕੇ ਲੜੀ । ਅਕਾਲੀ  ਦਲ ਲੀਡਰਸ਼ਿਪ  ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਡੇਰਾ ਸਿਰਸਾ ਵਲੋਂ ਵਿਧਾਨ ਸਭਾ ਚੋਣਾਂ ਵਿਚ ਡੀ. ਐੱਸ. ਜੀ. ਐੱਮ. ਸੀ. ਨੂੰ ਸਮਰਥਨ ਕਰਨ ਦੇ ਐਲਾਨ ਕਰਨ ਦੇ ਬਾਅਦ ਬਚਾਅ ਦੀ ਹਾਲਤ ਵਿਚ ਪਿੱਛੇ ਹਟ ਗਿਆ ਸੀ। ਨਾਲ ਹੀ ਵਧੀਆ ਰਣਨੀਤੀ ਦੇ ਤਹਿਤ ਬੀਤੇ 4 ਸਾਲਾਂ ਦੌਰਾਨ ਦਿੱਲੀ ਕਮੇਟੀ ਵਲੋਂ ਕੀਤੇ ਗਏ ਕੰਮਾਂ ਨੂੰ ਅੱਗੇ ਰੱਖ ਕੇ ਪਾਰਟੀ ਦੇ ਸੂਬਾ ਪ੍ਰਧਾਨ ਜੀ. ਕੇ. ਨੇ ਪ੍ਰਮੁਖ ਸੈਨਾਪਤੀ ਦੇ ਰੂਪ ਵਿਚ ਮੋਰਚਾ ਸੰਭਾਲਿਆ। ਇਕੋ-ਇਕ ਸਟਾਰ ਪ੍ਰਚਾਰਕ ਦੇ ਤੌਰ ''ਤੇ ਜੀ. ਕੇ. ਚੋਣਾਂ ਲੜ ਰਹੇ ਇਕ-ਇਕ ਅਕਾਲੀ ਉਮੀਦਵਾਰਾਂ ਦੇ ਪੱਖ ਵਿਚ ਉਤਰੇ। ਜੀ. ਕੇ. ਦੇ ਦਮ ''ਤੇ ਕਮੇਟੀ ਚੋਣ ਲੜਨਾ ਉਮੀਦਵਾਰਾਂ ਨੂੰ ਵੀ ਆਸ ਅਨੁਸਾਰ ਸੌਖਾ ਅਤੇ ਸਹੂਲਤ ਵਾਲਾ ਲੱਗਿਆ।ਦਿੱਲੀ ਦੀ ਸੰਗਤ ਜੀ. ਕੇ. ਨੂੰ ਇਕ ਪੰਥ ਹਮਦਰਦ ਸਿੱਖ ਅਤੇ ਵਾਅਦਿਆਂ ਦੇ ਪੱਕੇ ਇਨਸਾਨ ਦੇ ਤੌਰ ''ਤੇ ਜਾਣਦੀ ਹੈ। ਹਾਲਾਂਕਿ ਅਕਾਲੀ ਦਲ ਕੋਲ ਮਨਜਿੰਦਰ ਸਿੰਘ ਸਿਰਸਾ ਦੇ ਰੂਪ ਵਿਚ ਵੱਡਾ ਹਾਂ-ਪੱਖੀ ਚਿਹਰਾ ਵੀ ਹੈ ਪਰ ਪੰਜਾਬੀ ਬਾਗ ਸੀਟ ''ਤੇ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਸਖਤ ਮੁਕਾਬਲੇ ਵਿਚ ਸੰਘਰਸ਼ ਕਾਰਨ ਉਹ ਪੂਰਾ ਸਮਾਂ ਰੁੱਝੇ ਰਹੇ। ਨਤੀਜੇ ਵਜੋਂ ਸਿਰਸਾ ਨੂੰ ਦੂਸਰੇ ਹਲਕਿਆਂ ਵਿਚ ਪ੍ਰਚਾਰ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲ ਸਕਿਆ। ਇਸੇ ਕਾਰਨ ਸਾਰੀਆਂ ਸੀਟਾਂ ''ਤੇ ਪ੍ਰਚਾਰ ਦੀ ਜ਼ਿੰਮੇਵਾਰੀ ਜੀ. ਕੇ. ਦੇ ਮੋਢਿਆਂ ''ਤੇ ਆ ਗਈ ਸੀ। ਹਾਲਾਂਕਿ ਜੀ. ਕੇ. ਖੁਦ ਵੀ ਆਪਣੀ ਰਵਾਇਤੀ ਸੀਟ ਗ੍ਰੇਟਰ ਕੈਲਾਸ਼ ਤੋਂ ਚੋਣ ਲੜ ਰਹੇ ਸਨ ਅਤੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ।

Babita Marhas

This news is News Editor Babita Marhas