ਅਕਾਲੀ ਦਲ ਵਪਾਰ ਵਿੰਗ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

06/27/2020 1:17:48 AM

ਅੰਮ੍ਰਿਤਸਰ (ਛੀਨਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਪਾਰ ਤੇ ਉਦਯੋਗ ਵਿੰਗ ਦੇ ਨੁਮਾਇੰਦਿਆਂ ਵੱਲੋਂ ਅੱਜ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ 'ਤੇ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਮਾੜੀਆ ਨੀਤੀਆ ਸਦਕਾ ਸੂਬੇ ਦਾ ਵਪਾਰ ਤੇ ਉਦਯੋਗ ਤਬਾਹੀ ਕੰਡੇ ਆ ਪੁੱਜਾ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਲੋਕਾਂ ਦੇ ਕਾਰੋਬਾਰ ਬਚਾਉਣ ਲਈ ਥੋੜੀ ਜਿਹੀ ਵੀ ਗੰਭੀਰ ਦਿਖਾਈ ਨਹੀ ਦੇ ਰਹੀ। ਉਨਾ ਕਿਹਾ ਕਿ ਪੰਜਾਬ ਸਰਕਾਰ ਲਘੂ ਤੇ ਦਰਮਿਆਨੇ ਉਦਯੋਗਾ ਲਈ ਵਿਸ਼ੇਸ਼ ਪੈਕਜ ਜਾਰੀ ਕਰੇ, ਇੰਡਸਟਰੀਜ ਤੇ ਵਪਾਰ ਖੇਤਰ ਨੂੰ ਸੂਬੇ ਦੇ ਹਿੱਸੇ ਦਾ 6 ਮਹੀਨੇ ਦਾ ਜੀ.ਐਸ.ਟੀ.ਆਪਣੇ ਕੋਲ ਬਰਕਰਾਰ ਰੱਖਣ ਤੇ ਇੰਡਸਟਰੀਜ ਸੈਕਟਰ ਲਈ ਫਿਕਸ ਬਿਜਲੀ ਚਾਰਜ਼ਿਜ਼ ਮੁਆਫ ਕਰਨ ਦਾ ਵਾਅਦਾ ਵੀ ਪੂਰਾ ਕੀਤਾ ਜਾਵੇ। ਸ.ਮਰਵਾਹਾ ਨੇ ਕਿਹਾ ਕਿ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਅਤੇ ਪ੍ਰਾਪਰਟੀ ਟੈਕਸ ਮੁਆਫ ਕੀਤੇ ਜਾਣ ਤੇ ਸੂਬਾ ਸਰਕਾਰ ਡੀਜਲ, ਪੈਟਰੋਲ ਤੋਂ ਆਪਣੇ ਹਿੱਸੇ ਦੀ ਜੀ.ਐਸ.ਟੀ. ਮੁਆਫ ਕਰਕੇ ਪੰਜਾਬ ਵਾਸੀਆ ਨੂੰ ਰਾਹਤ ਪ੍ਰਦਾਨ ਕਰੇ। ਸ.ਮਰਵਾਹਾ ਨੇ ਕਿਹਾ ਕਿ ਲਾਕਡਾਉਨ ਕਾਰਨ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਜਿੰਨਾ ਨੂੰ ਗਵਾਂਢੀ ਰਾਜਾਂ ਦੀਆ ਸਰਕਾਰਾਂ ਜਿਥੇ ਕਈ ਤਰਾਂ ਦੀਆ ਰਾਹਤਾਂ ਦੇ ਕੇ ਮੁੜ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹਨ ਉਥੇ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਆਰਥਿਕ ਪੱਖੋਂ ਹੋਰ ਕੰਮਜੋਰ ਕਰਕੇ 2 ਵੇਲੇ ਦੀ ਰੋਟੀ ਤੋਂ ਵੀ ਆਤੁਰ ਕਰਨ 'ਤੇ ਤੁਲੀ ਹੋਈ ਹੈ। ਸ.ਮਰਵਾਹਾ ਨੇ ਗਰਜਦੀ ਆਵਾਜ 'ਚ ਆਖਿਆ ਕਿ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੂਬੇ ਦੇ ਵਿਪਾਰ ਤੇ ਉਦਯੋਗ ਨੂੰ ਬਚਾਉਣ ਲਈ ਰਾਹਤ ਪ੍ਰਦਾਨ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਵਪਾਰਵਿੰਗ ਪੰਜਾਬ ਦੇ ਪ੍ਰਧਾਨ ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਕਾਗਰਸ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੋਕੇ 'ਤੇ ਸ.ਮਰਵਾਹਾ ਤੇ ਸਾਥੀਆ ਵੱਲੋਂ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਾਂ ਏ.ਡੀ.ਸੀ.ਹਿੰਮਾਸ਼ੂ ਅਗਰਵਾਲ ਨੂੰ ਮੰਗ ਪੱਤਰ ਵੀ ਸੋਂਪਿਆ ਗਿਆ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆ 'ਚ ਹਰਪਾਲ ਸਿੰਘ ਵਾਲੀਆ, ਰਮਨੀਕ ਸਿੰਘ ਫਰੀਡਮ, ਚਰਨਜੀਤ ਸਿੰਘ ਪੂਜੀ, ਪਰਵੀਨ ਗੁਪਤਾ, ਹਰਜੀਤ ਸਿੰਘ, ਜਗਮੋਹਨ ਸਿੰਘ, ਵਿਪਨ ਮਹਿਰਾ, ਪਰਮਜੀਤ ਸਿੰਘ ਬਾਵਾ, ਤੇਜਪਾਲ ਗੁਲਾਟੀ, ਧਰਮਪਾਲ ਸ਼ਰਮਾ, ਰਾਜੇਸ਼ ਅਰੋੜਾ, ਕਰਨਲ ਛਾਬੜਾ, ਮੁਕੇਸ਼ ਕੁਮਾਰ, ਗੁਲਜਿੰਦਰ ਸਿੰਘ ਰੰਧਾਵਾ, ਮਦਨ ਮੋਹਨ ਗੋਇਲ, ਸੁਰੇਸ਼ ਸ਼ਾਸ਼ੀ, ਸੁਮਿਤ ਚਾਵਲਾ, ਕੁਲਦੀਪ ਮਹਾਜਨ, ਗੁਰਪ੍ਰੀਤ ਗਰੋਵਰ ਤੇ ਹੋਰ ਵੀ ਵਪਾਰ ਵਿੰਗ ਦੇ ਨੁਮਾਇੰਦੇ ਹਾਜ਼ਰ ਸਨ।


 

Gurdeep Singh

This news is Content Editor Gurdeep Singh