ਜਾਣੋ, ਨਵੇਂ ਅਕਾਲੀ ਦਲ ਦੇ ਗਠਨ ''ਤੇ ਕੀ ਬੋਲੇ ਮਾਨ ਤੇ ਮਨਪ੍ਰੀਤ

12/16/2018 6:33:29 PM

ਜਲੰਧਰ : ਟਕਸਾਲੀਆਂ ਵਲੋਂ ਨਵੀਂ ਪਾਰਟੀ ਦਾ ਐਲਾਨ ਹੁੰਦੇ ਹੀ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਨਵੇਂ ਅਕਾਲੀ ਦਲ ਦੇ ਗਠਨ 'ਤੇ ਸਿਆਸੀ ਆਗੂਆਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਅਕਾਲੀ ਦਲ ਟਕਸਾਲੀ ਦੇ ਗਠਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਟਕਸਾਲੀਆਂ ਦੇ ਦੱਬਕੇ ਮਾਰਦੇ ਸਨ ਪਰ ਇਨ੍ਹਾਂ ਦੀ ਅਹਿਮੀਅਤ ਆਉਣ ਵਾਲੇ ਸਮੇਂ 'ਚ ਪਤਾ ਲੱਗੇਗੀ। 
ਉਧਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ 'ਤੇ ਸੁਖਬੀਰ ਬਾਦਲ ਨੂੰ ਕਸੂਰਵਾਰ ਦੱਸਿਆ ਹੈ। ਮਨਪ੍ਰੀਤ ਨੇ ਕਿਹਾ ਕਿਹਾ ਕਿ ਸੁਖਬੀਰ ਦੀ ਲੀਡਰਸ਼ਿਪ ਕਰਕੇ ਹੀ ਅਕਾਲੀ ਦਲ ਕਮਜ਼ੋਰ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਨਵੇਂ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ, ਇਹ ਲੋਕ ਤੈਅ ਕਰਨਗੇ। 
ਦੂਜੇ ਪਾਸੇ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਵਿਚ ਵੱਡੀ ਪਾਰਟੀ ਹੈ ਅਤੇ ਕੁਝ ਆਗੂਆਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ।

Gurminder Singh

This news is Content Editor Gurminder Singh