ਅਕਾਲੀ ਦਲ ਕਰੇਗਾ ਐੱਨ. ਡੀ. ਏ. ਦੇ ਹੱਕ 'ਚ ਵੋਟਿੰਗ : ਸੁਖਬੀਰ ਬਾਦਲ

08/07/2018 11:30:57 PM

ਨਵੀਂ ਦਿੱਲੀ—ਰਾਜਸਭਾ 'ਚ ਡਿਪਟੀ ਚੇਅਰਮੈਨ ਦੇ ਅਹੁਦੇ ਲਈ 9 ਅਗਸਤ ਨੂੰ ਹੋਣ ਜਾ ਰਹੀ ਚੋਣ 'ਚ ਰਾਜਗ ਉਮੀਦਵਾਰ ਹਰੀਵੰਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਦੇਰ ਰਾਤ ਆਪਣੀ ਸਥਿਤੀ ਸਾਫ ਕੀਤੀ। ਦਿਨ ਭਰ ਬੈਠਕਾਂ ਦੇ ਦੌਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਰ ਰਾਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਕਾਲੀ ਦਲ ਇਸ ਚੋਣ 'ਚ ਐਨ. ਡੀ. ਏ. ਦੇ ਹੱਕ 'ਚ ਵੋਟਿੰਗ ਕਰੇਗਾ। ਇਸ ਤੋਂ ਪਹਿਲਾਂ ਇਸ ਅਹੁਦੇ ਲਈ ਜਨਤਾ ਦਲ-ਯੂ ਵਲੋਂ ਉਤਾਰੇ ਗਏ ਉਮੀਦਵਾਰ ਨੂੰ ਭਾਜਪਾ ਵਲੋਂ ਸਮਰਥਨ ਮਿਲਣ ਤੋਂ ਬਾਅਦ ਸ੍ਰੋਅਦ ਦੀਆਂ ਨਾਰਾਜ਼ਗੀ ਦੀਆਂ ਖਬਰਾਂ ਆਈਆਂ ਅਤੇ ਸਿਆਸੀ ਗਲਿਆਰਾਂ 'ਚ ਚੋਣ ਦੌਰਾਨ ਸ਼ੋਅਦ ਦੀ ਰਣਨੀਤੀ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਵਿਚਾਲੇ ਅਟਕਲਾਂ ਵੀ ਲਗਾਈਆਂ ਜਾਣ ਲੱਗੀਆਂ ਕਿ ਅਕਾਲੀ ਦਲ ਦੇ 3 ਰਾਜ ਸਭਾ ਮੈਂਬਰ ਵੋਟਿੰਗ ਦੌਰਾਨ ਗੈਰ-ਹਾਜ਼ਰ ਰਹਿ ਕੇ ਆਪਣੀ ਨਾਰਾਜ਼ਗੀ ਪ੍ਰਗਟ ਕਰ ਸਕਦੇ ਹਨ। ਇਨ੍ਹਾਂ ਅਟਕਲਾਂ ਵਿਚਾਲੇ ਮੰਗਲਵਾਰ ਸਵੇਰੇ ਅਕਾਲੀ ਸੰਸਦਾਂ ਦੀ ਬੈਠਕ ਹੋਈ। ਇਸ ਬੈਠਕ ਉਪਰੰਤ ਪਾਰਟੀ ਦੇ ਸੰਸਦ ਨਰੇਸ਼ ਗੁਜਰਾਲ ਨੇ ਮੰਗਲਵਾਰ ਸ਼ਾਮ 6 ਵਜੇ ਹੋਣ ਵਾਲੀ ਬੈਠਕ 'ਚ ਆਖਰੀ ਫੈਸਲਾ ਲਏ ਜਾਣ ਦੀ ਗੱਲ ਕਹੀ। ਮੰਗਲਵਾਰ ਸ਼ਾਮ ਇਕ ਵਾਰ ਇਸ ਮੁੱਦੇ 'ਤੇ ਹੋਈ ਬੈਠਕ ਤੋਂ ਬਾਅਦ ਨਰੇਸ਼ ਗੁਜਰਾਲ ਨੇ ਚੋਣ 'ਤੇ ਆਖਰੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਅਮਿਤ ਸ਼ਾਹ ਵਿਚਾਲੇ ਹੋਣ ਵਾਲੀ ਬੈਠਕ ਦੌਰਾਨ ਹੋਣ ਦੀ ਗੱਲ ਕਹੀ ਸੀ। 
ਇਸ ਲਈ ਨਰਾਜ਼ ਸੀ ਅਕਾਲੀ ਦਲ 
ਦਰਅਸਲ ਰਾਜ ਸਭਾ 'ਚ ਡਿਪਟੀ ਚੇਅਰਮੈਨ ਅਹੁਦੇ ਲਈ ਸਭ ਤੋਂ ਪਹਿਲਾਂ ਅਕਾਲੀ ਦਲ ਸੰਸਦ ਨਰੇਸ਼ ਗੁਜਰਾਲ ਦਾ ਨਾਮ ਚਰਚਾ 'ਚ ਆਇਆ ਸੀ ਪਰ ਚਰਚਾ ਸ਼ੁਰੂ ਹੋਣ ਦੇ ਕੁੱਝ ਦਿਨ ਬਾਅਦ ਹੀ ਨਰੇਸ਼ ਗੁਜਰਾਲ ਨੇ ਖੁਦ ਮੀਡੀਆ 'ਚ ਆ ਕੇ ਆਪਣੇ ਆਪ ਨੂੰ ਅਹੁਦੇ ਦੀ ਦੌੜ ਤੋਂ ਬਾਹਰ ਦੱਸ ਦਿੱਤਾ। ਇਸ ਵਿਚਾਲੇ ਸੰਸਦ ਦਾ ਸੈਸਨ ਆਖਿਰੀ ਹਫਤੇ 'ਚ ਪ੍ਰਵੇਸ਼ ਕੀਤੇ ਜਾਦ ਦੇ ਨਾਲ ਹੀ ਇਸ ਚੋਣ ਦੇ ਟਲਣ ਦੀਆਂ ਅਟਕਲਾਂ ਵੀ ਲਗਾਈਆਂ ਜਾਣ ਲੱਗੀਆਂ ਪਰ ਇਸ ਵਿਚਾਲੇ ਸੋਮਵਾਰ ਨੂੰ ਅਚਾਨਕ ਭਾਜਪਾ ਦੇ ਸਮਰਥਨ ਤੋਂ ਜਦ(ਯੂ) ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ। ਆਕਲੀ ਦਲ ਨੂੰ ਇਸ ਗੱਲ 'ਤੇ ਇਤਰਾਜ ਸੀ ਕਿ ਗੰਠਜੋੜ ਦਾ ਭਾਈਵਾਲ ਹੋਣ ਦੇ ਬਾਵਜੂਦ ਉਸ ਦੀ ਰਾਏ ਤਕ ਨਹੀਂ ਲਈ ਗਈ।