ਅਕਾਲੀ ਦਲ ਨੂੰ ਅਜੇ ਵੀ ਹਰਿਆਣਾ ''ਚ ਸੀਟਾਂ ਮਿਲਣ ਦੀ ਆਸ!

07/09/2019 2:36:10 PM

ਨਵੀਂ ਦਿੱਲੀ/ਜਲੰਧਰ : ਸ਼੍ਰੋਮਣੀ ਅਕਾਲੀ ਦਲ ਹਰਿਆਣਾ 'ਚ ਵੀ ਪੰਜਾਬ ਦੀ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ' ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦਾ ਹੈ ਪਰ ਭਾਜਪਾ ਨੇ ਇਸ ਬਾਰੇ ਬਿਲਕੁਲ ਚੁੱਪ ਧਾਰੀ ਹੋਈ ਹੈ। ਇਸ ਦੇ ਬਾਵਜੂਦ ਵੀ ਅਕਾਲੀ ਦਲ ਨੂੰ ਉਮੀਦ ਹੈ ਕਿ ਭਾਜਪਾ ਹਰਿਆਣਾ 'ਚ ਉਸ ਨੂੰ ਸੀਟਾਂ ਦੇ ਦੇਵੇਗੀ। ਇਸ ਬਾਰੇ ਅਕਾਲੀ ਦਲ ਦੇ ਹਰਿਆਣਾ ਪ੍ਰਭਾਰੀ ਬਲਵਿੰਦਰ ਸਿੰਘ ਭੂੰਦੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਅਜੇ ਤੈਅ ਨਹੀਂ ਹੋ ਸਕਿਆ ਹੈ ਕਿ ਅਕਾਲੀ ਦਲ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗਾ।

ਭੂੰਦੜ ਦਾ ਕਹਿਣਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਰਲ ਕੇ ਹਰਿਆਣਾ 'ਚ ਚੋਣ ਲੜਨਗੇ, ਹਾਲਾਂਕਿ ਭਾਜਪਾ ਵਲੋਂ ਇਕੱਲੇ ਚੋਣ ਲੜਨ ਦੇ ਬਿਆਨ 'ਤੇ ਭੂੰਦੜ ਨੇ ਚੁੱਪੀ ਧਾਰ ਲਈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਅਹੁਦਾ ਨਾ ਸੰਭਾਲਣ ਦੇ ਸਵਾਲ ਦਾ ਜਵਾਬ ਦਿੰਦਿਆਂ ਭੂੰਦੜ ਨੇ ਕਿਹਾ ਕਿ ਇਹ ਕਾਂਗਰਸ ਦਾ ਨਿਜੀ ਮਾਮਲਾ ਹੈ ਪਰ ਸਸਪੈਂਸ ਹੁਣ ਖਤਮ ਹੋਣਾ ਚਾਹੀਦਾ ਹੈ। ਭੂੰਦੜ ਨੇ ਨਸ਼ਿਆਂ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਤਿੱਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਵਾਅਦੇ ਮੁਤਾਬਕ ਚੋਣਾਂ 'ਚ ਜਿੱਤਣ ਤੋਂ ਬਾਅਦ ਵੀ ਇਕ ਮਹੀਨੇ ਅੰਦਰ ਨਸ਼ਾ ਕਿਉਂ ਨਹੀਂ ਖਤਮ ਹੋਇਆ ਹੈ। 

Babita

This news is Content Editor Babita