ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਦਾ ਤਜਰਬਾ ਫੇਲ੍ਹ, ਵੋਟ ਸ਼ੇਅਰ 7 ਫ਼ੀਸਦੀ ਘਟਿਆ

05/16/2023 10:34:21 AM

ਜਲੰਧਰ (ਨਰੇਸ਼) : ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਪਾਸ ਕਰਨ ਦੇ ਵਿਰੋਧ ’ਚ ਦੋ ਸਾਲ ਪਹਿਲਾਂ ਭਾਜਪਾ ਨਾਲੋਂ ਨਾਤਾ ਤੋੜਨ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਨ ਦਾ ਅਕਾਲੀ ਦਲ ਵੱਲੋਂ ਸਿਆਸੀ ਤਜਰਬਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਫੇਲ੍ਹ ਸਾਬਿਤ ਹੋਇਆ ਹੈ। ਬੀ. ਐੱਸ. ਪੀ. ਪਿਛਲੇ ਕੁੱਝ ਸਾਲਾਂ ’ਚ ਪੰਜਾਬ ਦੀ ਸਿਆਸਤ ’ਚ ਹਾਸ਼ੀਏ ’ਤੇ ਹੈ ਅਤੇ ਇਸ ਦਾ ਵੋਟ ਸ਼ੇਅਰ 2 ਫ਼ੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਦੋਆਬੇ ਦੀਆਂ ਇਕ-ਦੋ ਦਲਿਤ ਬਹੁ-ਗਿਣਤੀ ਸੀਟਾਂ ’ਤੇ ਪਾਰਟੀ ਦਾ ਥੋੜ੍ਹਾ-ਬਹੁਤਾ ਆਧਾਰ ਬਚਿਆ ਸੀ ਅਤੇ ਉਹ ਆਧਾਰ ਵੀ ਇਸ ਉੱਪ ਚੋਣ ’ਚ ਖ਼ਿਸਕ ਗਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੂੰ ਸਿਰਫ਼ 1.52 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ ਅਕਾਲੀ ਦਲ ਨੇ ਸੂਬੇ ’ਚ ਮਹਿਜ਼ 23 ਸੀਟਾਂ ’ਤੇ ਚੋਣ ਲੜ ਕੇ 6 ਫ਼ੀਸਦੀ ਤੱਕ ਵੋਟ ਤੱਕ ਆਧਾਰ ਰੱਖਣ ਵਾਲੀ ਭਾਜਪਾ ਨੂੰ ਛੱਡ ਕੇ ਡੇਢ ਫ਼ੀਸਦੀ ਵੋਟ ਸ਼ੇਅਰ ਰੱਖਣ ਵਾਲੀ ਬਸਪਾ ਨਾਲ ਸਮਝੌਤਾ ਕਰ ਲਿਆ ਸੀ।

ਇਹ ਵੀ ਪੜ੍ਹੋ : ਝੋਨੇ ਦੇ ਸੀਜ਼ਨ ਨੂੰ ਲੈ ਕੇ CM ਮਾਨ ਲੈਣਗੇ ਵੱਡਾ ਫ਼ੈਸਲਾ, ਖ਼ੁਦ ਲਾਈਵ ਹੋ ਕੇ ਕਰਨਗੇ ਐਲਾਨ

ਇਸ ਨਾਲ ਅਕਾਲੀ ਦਲ ਨੂੰ ਚੋਣ ਦਰ ਚੋਣ ਇਸ ਦੇ ਨਤੀਜੇ ਭੁਗਤਣੇ ਪਏ। ਇਸ ਤੋਂ ਪਹਿਲਾਂ 2017 ’ਚ ਅਕਾਲੀ ਦਲ ਕੋਲ 25 ਫ਼ੀਸਦੀ ਵੋਟ ਬੈਂਕ ਸੀ ਅਤੇ ਭਾਜਪਾ ਦੀਆਂ 6 ਫ਼ੀਸਦੀ ਵੋਟਾਂ ਨੂੰ ਮਿਲਾ ਕੇ ਦੋਵਾਂ ਦੀ ਵੋਟ ਫ਼ੀਸਦੀ 32 ਤੋਂ 33 ਫ਼ੀਸਦੀ ਤੱਕ ਪਹੁੰਚ ਜਾਂਦੀ ਸੀ ਅਤੇ ਸੂਬੇ ’ਚ ਇਸ ਗਠਜੋੜ ਦੀ ਜਿੱਤ ਦਾ ਰਾਹ ਆਸਾਨ ਬਣ ਜਾਂਦਾ ਸੀ ਪਰ 2022 ’ਚ ਅਕਾਲੀ ਦਲ ਦਾ ਵੋਟ ਸ਼ੇਅਰ 18.38 ਫ਼ੀਸਦੀ ਤੱਕ ਸੁੰਗੜ ਕੇ ਰਹਿ ਗਿਆ, ਜਦੋਂ ਕਿ ਭਾਜਪਾ 6 ਫ਼ੀਸਦੀ ਵੋਟ ਬੈਂਕ ਆਧਾਰ ’ਤੇ ਕਾਇਮ ਰਹੀ। ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਵੀ ਅਕਾਲੀ ਦਲ ਦਾ ਵੋਟ ਬੈਂਕ 18 ਫ਼ੀਸਦੀ ਦੇ ਕਰੀਬ ਰਿਹਾ, ਜਦਕਿ ਭਾਜਪਾ ਦਾ ਵੋਟ ਬੈਂਕ ਵੱਧ ਕੇ 15 ਫ਼ੀਸਦੀ ਹੋ ਗਿਆ। ਜੇਕਰ ਇਹ ਵੋਟ ਇਕੱਠੇ ਹੋ ਜਾਣ ਤਾਂ ਸੂਬੇ ਦੀ ਕਿਸੇ ਵੀ ਪਾਰਟੀ ਨੂੰ ਮੁਕਾਬਲਾ ਦੇਣ ਦੇ ਸਮਰੱਥ ਹੈ। ਦੂਜੇ ਪਾਸੇ ਬਸਪਾ ਕੋਲੋਂ ਆਪਣਾ ਵੋਟ ਬੈਂਕ ਵੀ ਨਹੀਂ ਸੰਭਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਨਿਗਮ ਚੋਣਾਂ ਕਰਾਉਣ ਦੀ ਚਰਚਾ, ਜਲਦੀ ਫ਼ੈਸਲਾ ਲੈ ਸਕਦੇ ਨੇ CM ਮਾਨ

2019 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਨੂੰ ਕੁੱਲ 3,66,221 ਤੇ ਬਸਪਾ ਉਮੀਦਵਾਰ ਨੂੰ 2,04,783 ਵੋਟਾਂ ਮਿਲੀਆਂ ਸਨ। ਕਾਇਦੇ ਅਨੁਸਾਰ ਇਹ ਵੋਟਾਂ 5 ਲੱਖ 70 ਹਜ਼ਾਰ ਤੋਂ ਉੱਪਰ ਬਣਦੀਆਂ ਹਨ ਪਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਅਕਾਲੀ ਦਲ ਅਤੇ ਬਸਪਾ ਨੂੰ ਮਿਲ ਕੇ 1,58,445 ਵੋਟਾਂ ਮਿਲੀਆਂ, ਭਾਵ ਨਾ ਤਾਂ ਅਕਾਲੀ ਦਲ ਆਪਣਾ ਵੋਟ ਬੈਂਕ ਸੰਭਾਲ ਸਕਿਆ ਤੇ ਨਾ ਹੀ ਬਸਪਾ ਤੋਂ ਆਪਣਾ ਆਧਾਰ ਵੋਟ ਸੰਭਲ ਰਿਹਾ ਹੈ। ਇਕ ਸਮਾਂ ਸੀ, ਜਦੋਂ ਬਸਪਾ ਦਾ ਵੋਟ-ਬੈਂਕ ਕਿਸੇ ਵੀ ਸਹਿਯੋਗੀ ਪਾਰਟੀ ਦੇ ਹੱਕ ’ਚ ਜਲਦੀ ਤਬਾਦਲ ਜਾਂਦਾ ਸੀ ਪਰ ਹੁਣ ਸ਼ਾਇਦ ਬਸਪਾ ’ਚ ਅਜਿਹਾ ਨਹੀਂ ਹੈ ਤੇ ਇਹ ਆਪਣੇ ਭਾਈਵਾਲ ਅਕਾਲੀ ਦਲ ਲਈ ਵੀ ਬੋਝ ਬਣਦਾ ਜਾਪਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita