ਭਾਜਪਾਈਆਂ ਨੂੰ ਲੰਚ ਕਰਵਾਉਣ ਪਿੱਛੋ ਅਕਾਲੀ ਦਲ ਵਲੋਂ ਐੱਨ. ਡੀ. ਏ. ਦੀ ਬੈਠਕ ਦਾ ਬਾਈਕਾਟ

01/31/2019 7:37:33 PM

ਜਲੰਧਰ (ਅਰੁਣ)- ਮਨਜਿੰਦਰ ਸਿੰਘ ਸਿਰਸਾ ਦੇ ਬਿਆਨਾਂ ਪਿੱਛੋਂ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਪੈਦਾ ਹੋਇਆ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਬਾਦਲ ਪਰਿਵਾਰ ਵਲੋਂ ਵੀਰਵਾਰ ਨੂੰ ਭਾਜਪਾ ਹਾਈ ਕਮਾਂਡ ਦੇ ਆਗੂਆਂ ਨੂੰ ਲੰਚ (ਦੁਪਹਿਰ ਦਾ ਖਾਣਾ) ਕਰਵਾਇਆ ਗਿਆ ਤੇ ਸ਼ਾਮ ਨੂੰ ਅਕਾਲੀ ਦਲ ਨੇ ਐੱਨ. ਡੀ. ਏ. ਦੀ ਬੈਠਕ ਦਾ ਬਾਈਕਾਟ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਭਾਜਪਾ ਹਾਈਕਮਾਂਡ ਦੇ ਕੁਝ ਆਗੂਆਂ ਨੂੰ ਲੰਚ ‘ਤੇ ਸੱਦਿਆ ਗਿਆ ਸੀ। ਜਿਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਸੁਮੀਤਰਾ ਮਹਾਜਨ ਤੇ ਲੋਕ ਸਭਾ ਸਪੀਕਰ ਸੁਮੀਤਰਾ ਮਹਾਜਨ ਸਣੇ ਕਈ ਭਾਜਪਾ ਆਗੂ ਪਹੁੰਚੇ ਸਨ। ਇਸ ਦੌਰਾਨ ਸੁਖਬੀਰ ਨੇ ਬੜੀ ਹੀ ਗਰਮਜੋਸ਼ੀ ਨਾਲ ਸਾਰੇ ਭਾਜਪਾ ਆਗੂਆਂ ਨੂੰ ਜੀ ਆਇਆ ਆਖੀਆ ਸੀ ਪਰ ਦੂਜੇ ਪਾਸੇ ਦੇਰ ਸ਼ਾਮ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਐਨ. ਡੀ. ਏ. ਦੀ ਬੈਠਕ ਦਾ ਬਾਈਕਾਟ ਕਰ ਦਿੱਤਾ ਗਿਆ। ਗੁਰਦੁਆਰਿਆਂ ਵਿਚ ਕੇਂਦਰ ਦੇ ਦਖਲ ਦੇ ਰੋਸ ਵਜੋਂ ਪ੍ਰੇਮ ਸਿੰਘ ਚੰਦੂਮਾਜ਼ਰਾ ਐਨ. ਡੀ. ਏ. ਦੀ ਬੈਠਕ ਵਿਚ ਨਹੀਂ ਪਹੁੰਚੇ।