ਅਕਾਲੀ ਦਲ (ਅ) ਕਸ਼ਮੀਰੀਆਂ ਦੇ ਹੱਕ ਲਈ ਦਿੱਲੀ-ਨਿਊਯਾਰਕ ''ਚ ਕਰੇਗਾ ਰੈਲੀ

09/16/2019 11:13:54 AM

ਚੰਡੀਗੜ੍ਹ (ਬਿਊਰੋ) : ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ ਖ਼ਤਮ ਕਰ ਦਿੱਤਾ ਗਿਆ ਹੈ, ਅਜਿਹੇ ਹਾਲਾਤਾਂ 'ਚ ਗੁਆਢੀ ਹੋਣ ਕਾਰਨ ਅਤੇ ਸਿਧਾਂਤਿਕ ਸਾਂਝ ਕਾਰਨ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਸ਼ਮੀਰੀਆਂ ਦੇ ਹੱਕ 'ਚ ਪੰਜਾਬ ਤੇ ਤਾਮਿਲਨਾਡੂ ਦੀਆਂ ਰਾਜਨੀਤਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ 26 ਸਤੰਬਰ ਨੂੰ ਦਿੱਲੀ ਵਿਖੇ ਇਕ ਇਨਸਾਫ਼ ਰੈਲੀ ਅਤੇ ਮਾਰਚ ਕਰਨਗੇ ਤੇ ਉਸੇ ਦਿਨ ਨਿਊਯਾਰਕ 'ਚ ਵੀ ਇਨਸਾਫ ਰੈਲੀ ਕੀਤੀ ਜਾਵੇਗੀ।

ਮਾਰਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਰੰਭ ਹੋ ਕੇ ਜੰਤਰ-ਮੰਤਰ ਤੱਕ ਜਾਵੇਗਾ ਜਿਥੇ ਰੈਲੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਲ ਖਾਲਸਾ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਜਨਤਕ ਪ੍ਰਦਰਸ਼ਨ 'ਚ ਪੰਜਾਬ ਤੋਂ ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ਼ ਪੰਜਾਬ, ਤਮਿਲਨਾਇਡੂ ਤੋਂ ਰਾਜਨੀਤਿਕ ਪਾਰਟੀ 'ਨਾਮ ਤਾਮਿਲਰ ਕਾਚੀ' ਅਤੇ ਦਿੱਲੀ ਤੋਂ 'ਕਮੇਟੀ ਫ਼ਾਰ ਦੀ ਰਿਲੀਜ ਆਫ ਪੁਲੀਟੀਕਲ ਪਰੀਜਨਰਸ' ਦੇ ਪ੍ਰਤਿਨਧ ਵੀ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਯੂ.ਐਨ. ਦੀ ਜਨਰਲ ਅਸੰਬਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ ਜਿੱਥੇ ਇਸ ਵਾਰ ਕਸ਼ਮੀਰ ਦਾ ਮੁੱਦਾ ਭਾਰੂ ਰਹੇਗਾ।

Babita

This news is Content Editor Babita