ਅਕਾਲੀ ਦਲ ''ਭੁੱਲ ਬਖਸ਼ਾਓ ਸਮਾਗਮ'' ''ਤੇ ਜਾਣੋ ਕੀ ਬੋਲੀ ਭਾਜਪਾ (ਵੀਡੀਓ)

12/08/2018 2:33:20 PM

ਨਵੀਂ ਦਿੱਲੀ/ਚੰਡੀਗੜ੍ਹ : ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਦਲ ਦੇ 'ਭੁੱਲ ਬਖਸ਼ਾਓ ਸਮਾਗਮ' ਦੇ ਹੱਕ 'ਚ ਬੋਲਦਿਆਂ ਭਾਜਪਾ ਨੇ ਵਿਰੋਧੀਆਂ ਨੂੰ ਕਰਾਰ ਜਵਾਬ ਦਿੱਤਾ ਹੈ। ਭਾਜਪਾ ਆਗੂ ਆਰ. ਪੀ. ਸਿੰਘ ਦਾ ਕਹਿਣਾ ਹੈ ਕਿ ਹਰ ਸਿੱਖ ਨੂੰ ਹੱਕ ਹੈ ਕਿ ਉਹ ਆਪਣੀ ਭੁੱਲ-ਚੁੱਕ ਲਈ ਮੁਆਫੀ ਮੰਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਵੇਂ ਸਹੀ ਲੱਗੇਗਾ, ਉਹੀ ਹੋਵੇਗਾ। ਉਨ੍ਹਾਂ ਕਿਹਾ ਕਿ ਆਪਣੀਆਂ ਭੁੱਲਾਂ ਦੀ ਮੁਆਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਵਿਅਕਤੀ ਵੀ ਹਰ ਰੋਜ਼ ਗੁਰਦੁਆਰੇ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ ਅਤੇ ਜੇਕਰ ਕੋਈ ਸਿਆਸੀ ਆਗੂ ਗੁਰੂਘਰ 'ਚ ਮੁਆਫੀ ਮੰਗ ਰਿਹਾ ਹੈ ਤਾਂ ਇਸ 'ਚ ਕੁਝ ਵੀ ਗਲਤ ਨਹੀਂ ਹੈ। ਭਾਜਪਾ ਆਗੂ ਨੇ ਮੰਨਿਆ ਕਿ ਬਰਗਾੜੀ ਅਤੇ ਬੇਅਦਬੀ ਕਾਂਡਾਂ 'ਚ ਸਰਕਾਰਦੀ ਕਿਤੇ ਨਾ ਕਿਤੇ ਅਣਗਹਿਲੀ ਰਹੀ ਹੈ। ਸਰਨਾ ਭਰਾਵਾਂ ਵਲੋਂ ਬਾਦਲਾਂ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੇ ਬਿਆਨ 'ਤੇ ਕਰਾਰਾ ਜਵਾਬ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਸਰਨਾ ਭਰਾਵਾਂ ਨੂੰ ਕਿਸੇ ਨੂੰ ਤਨਖਾਹੀਆ ਕਰਾਰ ਦੇਣ ਦਾ ਕੋਈ ਹੱਕ ਨਹੀਂ ਹੈ, ਸਗੋਂ ਇਹ ਹੱਕ ਜੱਥੇਦਾਰ ਕੋਲ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਆਖਰੀ ਫੈਸਲਾ ਜੱਥੇਦਾਰ ਵਲੋਂ ਹੀ ਲਿਆ ਜਾਵੇਗਾ।

Babita

This news is Content Editor Babita