ਜਸਟਿਸ ਮਹਿਤਾਬ ਗਿੱਲ ਨੂੰ ਲੋਕਪਾਲ ਲਗਾਉਣ ਦੇ ਵਿਰੋਧ 'ਚ ਅਕਾਲੀ ਦਲ

08/09/2018 7:04:43 PM

ਚੰਡੀਗੜ੍ਹ (ਮਨਮੋਹਨ)— ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਦੇ ਤੌਰ 'ਤੇ ਨਿਯੁਕਤ ਕਰਨ ਲਈ ਅਕਾਲੀ ਦਲ ਵਿਰੋਧ 'ਚ ਹੈ। ਵੀਰਵਾਰ ਅਕਾਲੀ ਦਲ-ਭਾਜਪਾ ਦਾ ਇਕ ਵਫਦ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲਿਆ। ਉਨ੍ਹਾਂ ਇਹ ਮੁਲਾਕਾਤ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਦੇ ਤੌਰ 'ਤੇ ਨਿਯੁਕਤ ਕਰਨ ਅਤੇ ਮਹਿਲਾਵਾਂ ਨੂੰ ਚੰਡੀਗੜ੍ਹ 'ਚ ਦੋ ਪਹੀਆ ਵਾਹਨਾਂ 'ਤੇ ਹੈਲਮੇਟ ਜ਼ਰੂਰੀ ਕੀਤੇ ਜਾਣ ਦੇ ਵਿਰੋਧ 'ਚ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਸਟਿਸ ਮਹਿਤਾਬ ਗਿੱਲ ਕਾਂਗਰਸੀ ਹਨ ਅਤੇ ਉਹ ਵਿਰੋਧੀ ਦਲਾਂ ਦੇ ਵਰਕਰਾਂ 'ਤੇ ਕਾਰਵਾਈ ਕਰਨਗੇ। 
ਇਸ ਤੋਂ ਇਲਾਵਾ ਉਨ੍ਹਾਂ ਚੰਡੀਗੜ੍ਹ 'ਚ ਸਿੱਖ ਮਹਿਲਾਵਾਂ ਨੂੰ ਹੈਲਮੇਟ ਜ਼ਰੂਰੀ ਕੀਤੇ ਜਾਣ 'ਤੇ ਬੋਲਦਿਆਂ ਕਿਹਾ ਕਿ ਸਿੱਖ ਮਹਿਲਾਵਾਂ ਨੂੰ ਵਿਦੇਸ਼ਾਂ 'ਚ ਵੀ ਹੈਲਮੇਟ ਤੋਂ ਛੋਟ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਸਿੱਖਾਂ ਦੀ ਮਰਿਆਦਾ ਨੂੰ ਦੇਖ ਕੇ ਛੋਟ ਦਿੱਤੀ ਜਾਵੇ।