ਅਕਾਲੀ ਦਲ ਦੇ ਚੋਣ ਮੈਨੀਫੈਸਟੋ ਨਾਲ ਕਾਂਗਰਸੀਆਂ ਦੀ ਚਿੰਤਾ ਵਧੀ : ਤਜਿੰਦਰ ਨਿੱਝਰ

08/05/2021 3:06:04 AM

ਜਲੰਧਰ (ਮ੍ਰਿਦੁਲ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਗਾਮੀ ਚੋਣਾਂ ਨੂੰ ਲੈ ਕੇ ਚੋਣ ਮੈਨੀਫੈਸਟੋ ਜਾਰੀ ਕਰਨ ਨਾਲ ਜਿਥੇ ਇਕ ਪਾਸੇ ਯੂਥ ਅਕਾਲੀ ਦਲ ਵਲੋਂ ਖੁਸ਼ੀ ਵਿਚ ਲੱਡੂ ਵੰਡੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਮੈਨੀਫੈਸਟੋ ਨੇ ਕਾਂਗਰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਉਕਤ ਗੱਲ ਯੂਥ ਅਕਾਲੀ ਦਲ ਜ਼ਿਲਾ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਨੇ ਕਹੀ। ਉਨ੍ਹਾਂ ਨੇ ਕਾਂਗਰਸੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅਕਾਲੀ ਦਲ ਦਾ 13 ਸੂਤਰੀ ਚੋਣ ਮੈਨੀਫੈਸਟੋ ਸਾਬਿਤ ਕਰਦਾ ਹੈ ਕਿ ਅਕਾਲੀ ਦਲ ਜਨਤਾ ਦੀ ਪਾਰਟੀ ਹੈ, ਨਾ ਕਿ ਦਿੱਲੀ ਵਿਚ ਬੈਠੇ ਇਕ ਪਰਿਵਾਰ ਦੀ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਾਰੀ ਇਸ ਮੈਨੀਫੈਸਟੋ ਦੀ ਖੁਸ਼ੀ ਵਿਚ ਯੂਥ ਅਕਾਲੀ ਦਲ ਵੱਲੋਂ ਖੁਸ਼ੀ ਵਿਚ ਲੱਡੂ ਵੀ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪਾਕਿ 'ਚ ਭਗਵਾਨ ਗਣੇਸ਼ ਮੰਦਰ 'ਤੇ ਹਮਲਾ, ਮੂਰਤੀਆਂ ਕੀਤੀਆਂ ਖੰਡਿਤ

ਪ੍ਰਧਾਨ ਤਜਿੰਦਰ ਨਿੱਝਰ ਨੇ ਕਿਹਾ ਕਿ ਕਾਂਗਰਸੀ ਇਸ ਤਰ੍ਹਾਂ ਬੌਖਲਾਅ ਚੁੱਕੇ ਹਨ ਕਿ ਉਹ ਬਿਨਾਂ ਸੋਚੇ-ਸਮਝੇ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਸੰਸਦ ਮੈਂਬਰ ਰਵਨੀਤ ਬਿੱਟੂ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸੰਸਦ ਵਿਚ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਸੰਸਦ ਮੈਂਬਰ ਬਿੱਟੂ ਵੱਲੋਂ ਬਹਿਸ ਕੀਤੀ ਗਈ, ਉਹ ਬੇਹੱਦ ਸ਼ਰਮਨਾਕ ਹੈ। ਇਹ ਕਾਂਗਰਸੀ ਨੇਤਾਵਾਂ ਦੇ ਬੌਖਲਾਹਟ ਨੂੰ ਸਾਫ ਜ਼ਾਹਿਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜੋ ਵਾਅਦੇ ਕੀਤੇ ਗਏ ਹਨ, ਉਹ ਅਕਾਲੀ ਦਲ ਪੂਰਾ ਕਰ ਕੇ ਹੀ ਰਹੇਗਾ ਕਿਉਂਕਿ ਅਕਾਲੀ ਦਲ ਨੇ ਜੋ ਵੀ ਵਾਅਦੇ ਪਿਛਲੀ ਸਰਕਾਰ ਵੇਲੇ ਕੀਤੇ ਸਨ, ਉਹ ਉਸਨੇ ਪੂਰੇ ਕੀਤੇ ਸਨ। ਇਸ ਦੀ ਗਵਾਹ ਪੰਜਾਬ ਦੀ ਸਾਰੀ ਜਨਤਾ ਹੈ।

ਇਹ ਵੀ ਪੜ੍ਹੋ- ਮੰਤਰੀ ਰੰਧਾਵਾ, ਬਾਜਵਾ ਤੇ 3 ਵਿਧਾਇਕਾਂ ਨੇ ਮੰਡ ਦੇ ਜੱਥੇਦਾਰ ਹੋਣ ’ਤੇ ਚੁੱਕੇ ਸਵਾਲ

ਅਕਾਲੀ ਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰਾਹਤ ਦੇਣ ਲਈ ਆਈਲੈਟਸ ਅਤੇ ਵਿਦੇਸ਼ ਜਾਣ ਲਈ ਜੋ ਲੋਨ ਦੀ ਸਕੀਮ ਦਿੱਤੀ ਗਈ ਹੈ, ਉਹ ਬੇਹੱਦ ਲਾਜਵਾਬ ਹੈ। ਉਨ੍ਹਾਂ ਦੇ ਵਿਦੇਸ਼ ਜਾਣ ’ਚ ਸਰਕਾਰ ਮਦਦ ਕਰੇਗੀ। ਨੌਜਵਾਨਾਂ ਨੂੰ ਹੁਣ ਨੌਕਰੀ ਦੇ ਨਾਲ-ਨਾਲ ਇਕ ਹੋਰ ਰਸਤਾ ਵੀ ਮਿਲ ਗਿਆ ਹੈ। ਉਥੇ ਹੀ ਨੀਲਾ ਕਾਰਡਧਾਰਕ ਔਰਤਾਂ ਨੂੰ ਹਰ ਮਹੀਨੇ ਮਾਤਾ ਖੀਵੀ ਰਸੋਈ ਸਕੀਮ ਤਹਿਤ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਨਾਲ ਲੋੜਵੰਦਾਂ ਨੂੰ ਰਾਹਤ ਪਹੁੰਚੇਗੀ। ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਵਿਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਡਾਕਟਰੀ ਇਲਾਜ ਤੋਂ ਲੈ ਕੇ ਹਸਪਤਾਲ ਅਤੇ ਦਵਾਈਆਂ ਦਾ ਖਰਚ 10 ਲੱਖ ਰੁਪਏ ਤਕ ਸਰਕਾਰ ਵੱਲੋਂ ਉਠਾਇਆ ਜਾਵੇਗਾ।

ਇਹ ਵੀ ਪੜ੍ਹੋ- 67 ਸਾਲਾ ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਕੀਤਾ ਪ੍ਰੇਮ ਵਿਆਹ

ਨਿੱਝਰ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਵਿਚ ਕੋਰੋਨਾ ਮਹਾਮਾਰੀ ਦੌਰਾਨ ਕਾਂਗਰਸ ਸਰਕਾਰ ਦੀ ਜੋ ਨਾਲਾਇਕੀ ਸਾਹਮਣੇ ਆਈ, ਉਸਨੂੰ ਦੇਖ ਕੇ ਸਾਫ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੂੰ ਜਨਤਾ ਦੀ ਕੋਈ ਚਿੰਤਾ ਨਹੀਂ ਹੈ। ਨਿੱਝਰ ਨੇ ਕਾਂਗਰਸ ’ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਵੱਲੋਂ ਚੋਣ ਵਾਅਦਿਆਂ ਦੇ ਨਾਂ ’ਤੇ ਲੋਕਾਂ ਨਾਲ ਜੋ ਧੋਖਾ ਕੀਤਾ ਗਿਆ ਹੈ, ਉਸ ਦਾ ਉਸਨੂੰ ਜਵਾਬ ਦੇਣਾ ਹੀ ਹੋਵੇਗਾ।

Bharat Thapa

This news is Content Editor Bharat Thapa