ਪੰਜਾਬ ਦੀ ਸਿੱਖ ਸਿਆਸਤ ’ਚ ਜਮ੍ਹਾ-ਘਟਾਓ ਨਿਰੰਤਰ ਜਾਰੀ, ਭਲਕੇ ਹੋਵੇਗਾ ਨਵੇਂ ਅਕਾਲੀ ਦਲ ਦਾ ਐਲਾਨ

05/02/2021 10:27:00 AM

ਮੋਹਾਲੀ (ਪ੍ਰਦੀਪ): ਪੰਜਾਬ ਅੰਦਰ ਸਿਆਸਤ ਦਾ ਜਮ੍ਹਾ ਘਟਾਊ ਨਿਰੰਤਰ ਜਾਰੀ ਹੈ, ਇਸ ਦੌਰਾਨ ਨਵੇਂ ਬਣਨ ਜਾ ਰਹੇ ਸ਼੍ਰੋਮਣੀ ਅਕਾਲੂ ਦਲ ਦੇ ਦੋ ਸੀਨੀਅਰ ਨੇਤਾਵਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਕੱਲ੍ਹ 3 ਮਈ ਨੂੰ ਨਵੇਂ ਅਕਾਲੀ ਦਲ ਦੀ ਹੋਂਦ ਦਾ ਐਲਾਨ ਕਰਨਗੇ। ਇਸ ਸਬੰਧ ’ਚ ਦੋਵੇਂ ਅਕਾਲੀ ਨੇਤਾ ਆਪਣੇ ਸੀਨੀਅਰ ਸਾਥੀਆਂ ਨਾਲ ਵਿਚਾਰ ਵਟਾਾਂਦਰਾ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖ਼ਹਿਰਾ ਨੂੰ ਗਠਨ ਹੋਣ ਵਾਲੇ ਨਵੇਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ’ਚ ਹੋਰ ਵੀ ਕਈ ਹਮਖਿਆਲੀ ਲੋਕ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ:   ਅਫ਼ਸੋਸਜਨਕ ਖ਼ਬਰ:  ਦਿੱਲੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਸਾਡੀ ਪਾਰਟੀ ’ਚ ਸ਼ਾਮਲ ਹੋਵੋਂ। ਕਿਉਂਕਿ ਤੁਹਾਨੂੰ ਦੋਵਾਾਂ ਨੂੰ ਰਿਵਾਇਤੀ ਪਾਰਟੀਆਂ ਨੇ ਬਣਦਾ ਮਾਣ-ਸਨਮਾਨ ਕਦੇ ਵੀ ਨਹੀਂ ਦਿੱਤਾ। ਇਹ ਸਿਰਫ਼ ਦੋ ਰਵਾਇਤੀ-ਪਰਿਵਾਰਕ ਪਾਰਟੀਆਂ ਹਨ, ਇਸ ਲਈ ਆਓ ਆਪਾਂ ਬਿਨਾਂ ਕਿਸੇ ਦੇਰੀ ਦੇ ਪੰਜਾਬ ਦੀ ਬਿਹਤਰੀ ਲਈ ਇਕ ਮੰਚ ’ਤੇ ਖੜ੍ਹੇ ਹੋਈਏ। ਇਸ ਤੋਂ ਪਹਿਲਾਂ ਅਜਿਹਾ ਹੀ ਸੱਦਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਮੀਡੀਆ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਕਈ ਵਾਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ:  ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ

ਦੂਸਰੇ ਪਾਸੇ ਸਿੱਧੂ ਵੀ ਰਾਹੇ ਬਗਾਹੇ ਅਕਾਲੀ ਦਲ  ਬਾਦਲ ਦੀ ਲੀਡਰਸ਼ਿਪ ਨੂੰ  ਕੋਸਦੇ ਰਹਿੰਦੇ ਹਨ । ਇਹ ਵੀ ਪਤਾ ਲੱਗਿਆ ਹੈ ਕਿ ਨਵੇ ਅਕਾਲੀ ਦਲ ਦੇ ਗਠਨ ਲਈ ਦੋ ਭੰਗ ਹੋਏ ਦਲਾ ਡੈਮੋਕ੍ਰੇਟਿਕ ਅਤੇ ਟਕਸਾਲੀ ਦੇ ਸੀਨੀਅਰ ਨੇਤਾਵਾ ਦੀ ਸਾਝੀ ਮੀਟਿੰਗ ਵਿੱਚ ਭਵਿੱਖ ਦੇ ਏਜੰਡੇ ਤੇ ਵੀ ਗੰਭੀਰਤਾ ਨਾਲ ਚਰਚਾ ਹੋਵੇਗੀ । ਸੰਪਰਕ ਕੀਤੇ ਜਾਣ ਤੇ  ਇਸ ਮੀਟਿੰਗ ਸਬੰਧੀ  ਪੁਸ਼ਟੀ ਕਰਦਿਆ ਸੀਨੀਅਰ ਅਕਾਲੀ ਟਕਸਾਲੀ ਆਗੂ  ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਾਵੇ ਕਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ , ਪਰ ਹੁਣ ਕੁੱਝ ਕਰਨ ਦਾ ਵਕਤ ਹੈ ਇਸ ਲਈ ਸਾਡੇ ਸੀਨੀਅਰ ਆਗੂ ਬਹੁਤ ਹੀ ਸਿੱਦਤ ਨਾਲ ਸਾਝੀ ਜਥੇਬੰਦੀ ਦੇ ਗਠਨ ਲਈ ਤੱਤਪਰ ਹਨ,  ਅਕਾਲ ਪੁਰਖ ਦੀ ਕਿਰਪਾ  ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

 ਦੋਹਾਂ ਦਲਾ ਦੇ ਸਮੁੱਚੇ ਵਰਕਰ ਸਾਬਕਾ ਅਹੁਦੇਦਾਰ ਅਤੇ ਸਮਰਥਕ ਬ੍ਰਹਮਪੁਰਾ ਅਤੇ ਢੀਡਸਾ ਵਿਚਕਾਰ ਹੋਈ ਸਿਧਾਂਤਕ ਏਕਤਾ ਤੋ ਬੇਹੱਦ ਖੁਸ਼ ਨਜਰ ਆ ਰਹੇ ਹਨ । ਜਦ ਪੀਰਮੁਹੰਮਦ ਨੂੰ ਸਿੱਧੂ ਦੇ ਸਬੰਧ ਵਿੱਚ ਪੁੱਛਿਆ ਗਿਆ ਤਾ ਉਹਨਾ ਕਿਹਾ ਕਿ ਇਸ ਵਿੱਚ ਕੋਈ ਦੋ ਰਾਵਾ ਨਹੀ ਅਸੀ ਚਾਹੁੰਦੇ ਹਾ ਕਿ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ,ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਬੈਸ ਭਰਾ, ਧਰਮਵੀਰ ਗਾਧੀ ਵਰਗੇ ਲੋਕ ਇਕਜੁੱਟ ਹੋਕੇ ਹੀ ਪੰਜਾਬ ਦੇ ਸਿਆਸੀ ਹਾਲਤਾ ਵਿੱਚ ਤਬਦੀਲੀਆ ਲਿਆ ਸਕਦੇ ਹਨ । ਉਹਨਾਂ ਕਿਹਾ ਕਿ ਅਸੀ ਇਹਨਾ ਸਾਰਿਆ ਦੇ ਸਾਝੇ ਪਲੇਟਫਾਰਮ ਲਈ ਆਸਵੰਦ ਹਾ । ਨਵੇ ਅਕਾਲੀ ਦਲ ਦੇ ਨਾਮ ਬਾਰੇ ਕੁੱਝ ਵੀ ਕਹਿਣ ਤੋ ਗੁਰੇਜ ਕਰਦਿਆ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਇਸ ਸਬੰਧੀ ਅੰਤਿਮ ਫੈਸਲਾ ਸ੍ਰ ਢੀਡਸਾ ਅਤੇ ਜਥੇਦਾਰ ਬ੍ਰਹਮਪੁਰਾ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਨਗੇ ।

ਇਹ ਵੀ ਪੜ੍ਹੋ: ਸਰਕਾਰੀ ਡਾਕਟਰ ਦਾ ਕਾਰਨਾਮਾ, ਖ਼ੁਦ ਕੋਰੋਨਾ ਪਾਜ਼ੇਟਿਵ ਪਰ ਨਿੱਜੀ ਹਸਪਤਾਲ 'ਚ ਕਰ ਰਿਹੈ ਮਰੀਜ਼ਾਂ ਦੀ ਜਾਂਚ

Shyna

This news is Content Editor Shyna