ਕੋਈ ਪਤਾ ਨਹੀਂ ਅਕਾਲੀ ਗਲ਼ਵੱਕੜੀ ਪਾ ਕੇ ਫਿਰ ਕਹਿ ਦੇਣ ‘ਮੋਦੀ-ਬਾਦਲ ਭਾਈ-ਭਾਈ’: ਹਰੀਸ਼ ਰਾਵਤ

10/03/2020 1:29:54 AM

ਅੰਮ੍ਰਿਤਸਰ , (ਵਾਲੀਆ)- ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਸੀਨੀਅਰ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਉਤਰਾਖੰਡ ਅਤੇ ਸੰਸਦ ਮੈਂਬਰ ਹਰੀਸ਼ ਰਾਵਤ 2 ਦਿਨਾ ਅੰਮ੍ਰਿਤਸਰ ਫੇਰੀ ਦੌਰਾਨ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਤੋਂ ਬਾਅਦ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ’ਚ ਵਰਕਰਾਂ ਨਾਲ ਹੋਈ ਇਕ ਮੀਟਿੰਗ ਵਿਚ ਪਹੁੰਚੇ। ਇਸ ਦੌਰਾਨ ਰਾਵਤ ਨੇ ਕਿਹਾ ਕਿ ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਦਾ ਭਵਿੱਖ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਧੁੰਦਲਾ ਕਰ ਦਿੱਤਾ ਹੈ, ਜਿਸ ਕਾਰਣ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ’ਤੇ ਰੁਲਣ ਲਈ ਮਜਬੂਰ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਰਾਵਤ ਨੇ ਕਿਹਾ ਕਿ ਕੋਈ ਪਤਾ ਨਹੀਂ ਕਦੋਂ ਜਾ ਕੇ ਇਹ ਫਿਰ ਗਲ਼ਵੱਕੜੀ ਪਾ ਕੇ ਕਹਿ ਦੇਣ ‘ਮੋਦੀ-ਬਾਦਲ ਭਾਈ-ਭਾਈ’।

ਮੀਟਿੰਗ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਓ. ਪੀ. ਸੋਨੀ, ਦਿਹਾਤੀ ਪ੍ਰਧਾਨ ਭਗਵੰਤ ਪਾਲ ਸੱਚਰ , ਹਰਪ੍ਰਤਾਪ ਸਿੰਘ ਅਜਨਾਲਾ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ ,ਬਲਵਿੰਦਰ ਸਿੰਘ ਲਾਡੀ, ਸੁਨੀਲ ਦੱਤੀ (ਸਾਰੇ ਵਿਧਾਇਕ) ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ , ਸੁਖਜਿੰਦਰ ਰਾਜ ਸਿੰਘ ਮਜੀਠਾ, ਚੇਅਰਮੈਨ ਸਾਧੂ ਸਿੰਘ ਅਤੇ ਸ਼ਹਿਰੀ ਪ੍ਰਧਾਨ ਸੋਨੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਛੀਨਾ, ਇੰਦਰਜੀਤ ਸਿੰਘ ਰਾਏਪੁਰ, ਰਵਿੰਦਰ ਸਿੰਘ ਗਿੱਲ , ਸਰਪੰਚ ਸੋਨੀ ਅਤੇ ਹੋਰ ਆਗੂ ਵੀ ਹਾਜ਼ਰ ਸਨ


Bharat Thapa

Content Editor

Related News