ਡਰੱਗ ਰੈਕਟ ''ਚ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਅਕਾਲੀ-ਕਾਂਗਰਸੀ ਆਹਮੋ-ਸਾਹਮਣੇ

11/08/2020 11:38:39 AM

ਖੰਨਾ (ਸੁਖਵਿੰਦਰ ਕੌਰ, ਕਮਲ) : ਬੀਤੇ ਦਿਨ ਪੰਜਾਬ ਪੁਲਸ ਦੀ ਐੱਸ. ਟੀ. ਐੱਫ਼ ਵੱਲੋਂ ਪਾਇਲ ਇਲਾਕੇ ਨਾਲ ਸਬੰਧਿਤ ਕਾਬੂ ਕੀਤੇ ਨਸ਼ਾ ਤਸਕਰ ਸਬੰਧੀ ਖੰਨਾ ਦੀ ਸਿਆਸਤ ਭਖ ਗਈ ਹੈ। ਕਾਂਗਰਸੀ ਆਗੂਆਂ ਵਲੋਂ ਫੜ੍ਹੇ ਗਏ ਤਸਕਰ ਨੂੰ ਅਕਾਲੀ ਦਲ ਨਾਲ ਸਬੰਧਿਤ ਅਤੇ ਅਕਾਲੀ ਆਗੂਆਂ ਵੱਲੋਂ ਉਕਤ ਨੂੰ ਕਾਂਗਰਸ ਨਾਲ ਸਬੰਧਿਤ ਦੱਸ ਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਰਿਹਾ। ਬੀਤੀ ਦੁਪਹਿਰ ਵੇਲੇ ਕਾਂਗਰਸੀ ਆਗੂਆਂ ਵੱਲੋਂ ਗੁਰਦੀਪ ਸਿੰਘ ਰਾਣੋਂ ਕੋਲੋਂ ਹੈਰੋਇਨ ਦੀ ਫੜ੍ਹੀ ਵੱਡੀ ਖੇਪ, ਹਥਿਆਰ, ਗੱਡੀਆਂ ਅਤੇ ਨਕਦੀ ਬਰਾਮਦ ਹੋਣ ਕਰਕੇ ਅਕਾਲੀ ਲੀਡਰਸ਼ਿਪ ਦਾ ਸਮਰਾਲਾ ਰੋਡ ਚੌਂਕ 'ਚ ਰਾਵਣ ਰੂਪੀ ਪੁਤਲਾ ਫੂਕ ਕੇ ਅਕਾਲੀ ਸਮਰਥਨ ਹੋਣ ਦਾ ਦੋਸ਼ ਲਾਇਆ ਗਿਆ। ਠੀਕ ਉਸੇ ਥਾਂ ਦੇ ਨਜ਼ਦੀਕ ਹੀ ਸ਼ਾਮੀਂ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਉਕਤ ਦੋਸ਼ੀ ਤਸਕਰ ਨੂੰ ਕਾਂਗਰਸੀ ਪਾਰਟੀ ਦਾ ਸਮਰਥਕ ਦੱਸਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬੰਦ ਥਰਮਲਾਂ ਲਈ 'ਕੋਲਾ' ਪੁੱਜਣ ਦੀ ਆਸ 'ਤੇ ਫਿਰਿਆ ਪਾਣੀ
ਕਾਂਗਰਸੀਆਂ ਨੇ ਰਾਣੋਂ ਅਤੇ ਮਜੀਠੀਆ ਟੀਮ ਦਾ ਫੂਕਿਆ ਪੁਤਲਾ
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿਮ ਦੌਰਾਨ ਪੰਜਾਬ ਪੁਲਸ ਦੀ ਐੱਸ. ਟੀ. ਐੱਫ਼ ਵੱਲੋਂ ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਇਕ ਪਿੰਡ ਦੇ ਅਕਾਲੀ ਆਗੂ ਨੂੰ ਚਿੱਟੇ ਦੀ ਵੱਡੀ ਖੇਪ ਸਮੇਤ ਕਾਬੂ ਕਰਨ ਤੋਂ ਬਾਅਦ ਖੰਨਾ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਟੀਮ ਖਿਲਾਫ਼ ਗੁੱਸਾ ਫੁੱਟ ਗਿਆ। ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ਹੇਠਾਂ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਸਮਰਾਲਾ ਰੋਡ ਚੌਂਕ ਵਿਖੇ ਮਜੀਠੀਆ ਅਤੇ ਸਾਥੀਆਂ ਦਾ ਪੁਤਲਾ ਫੂਕਿਆ। ਇਸ ਮੌਕੇ ਜਤਿੰਦਰ ਪਾਠਕ, ਵਿਕਾਸ ਮਹਿਤਾ ਅਤੇ ਅਮਿਤ ਤਿਵਾੜੀ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਮਜੀਠੀਆ ਵੱਲੋਂ ਖੰਨਾ 'ਚ ਬੀਤੇ ਦਿਨੀਂ ਜਿਹੜੇ ਕਾਂਗਰਸੀ ਆਗੂਆਂ ਦਾ ਸਟੇਜ ਤੋਂ ਨਾਂ ਲੈ ਕੇ ਬਿਨਾਂ ਮਤਲਬ ਨਸ਼ਿਆਂ ਦੇ ਮਾਮਲੇ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਸਾਰੇ ਹੀ ਸਰਕਾਰ ਤੋਂ ਲਾਇਸੈਂਸਸ਼ੁਦਾ ਹਨ। 

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਮਜੀਠੀਆ ਦਾ ਨਜ਼ਦੀਕੀ ਨਸ਼ਾ ਸਮੱਗਲਰ : ਵਿਧਾਇਕ ਲੱਖਾ
ਪਾਇਲ ਹਲਕੇ ਦੇ ਫੜ੍ਹੇ ਗਏ ਤਸਕਰ ’ਤੇ ਕਾਂਗਰਸੀਆਂ ਆਗੂਆਂ ਦੀ ਸ਼ਹਿ ’ਤੇ ਚਿੱਟਾ ਵੇਚਣ ਦੇ ਲੱਗ ਰਹੇ ਦੋਸ਼ਾਂ ਸਬੰਧੀ ਪਾਇਲ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਕਤ ਤਸਕਰ ਕਾਂਗਰਸੀ ਨਹੀਂ, ਸਗੋਂ ਲੰਮੇਂ ਸਮੇਂ ਤੋਂ ਅਕਾਲੀ ਦਲ ਨਾਲ ਸਬੰਧਿਤ ਹੈ ਅਤੇ ਬਿਕਰਮ ਸਿੰਘ ਮਜੀਠੀਆ ਦਾ ਬੇਹੱਦ ਨਜ਼ਦੀਕੀ ਹੈ।

ਇਹ ਵੀ ਪੜ੍ਹੋ : ਵਿਧਾਇਕ ਦੇ ਰਸੋਈਏ ਨੇ ਕੀਤੀ ਖ਼ੁਦਕੁਸ਼ੀ, ਪਿਛਲੇ 12 ਸਾਲਾਂ ਤੋਂ ਕਰ ਰਿਹਾ ਸੀ ਕੰਮ

ਉਨ੍ਹਾਂ ਕਿਹਾ ਯਾਦੂ ਦੀ ਯਾਦਦਾਸ਼ਤ ਤਾਜ਼ਾ ਕਰਨ ਲਈ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਗੁਰਦੀਪ ਸਿੰਘ ਰਾਣੋ ਉਸ ਵੇਲੇ ਪਾਇਲ ਹਲਕੇ ਦਾ ਸਰਕਲ ਪ੍ਰਧਾਨ ਸੀ, ਜਦੋਂ ਯਾਦਵਿੰਦਰ ਯਾਦੂ ਪੁਲਸ ਜ਼ਿਲ੍ਹਾ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਵਿਰਾਜਮਾਨ ਸੀ। ਅਸਲ 'ਚ ਸਮੁੱਚੇ ਨਸ਼ੇ ਦੇ ਵਪਾਰ ਦਾ ਭੇਦ ਖੁੱਲ੍ਹਣ ਦੇ ਡਰੋਂ ਅਕਾਲੀ ਆਗੂ ਹੜਬੜਾਹਟ 'ਚ ਆ ਗਏ ਹਨ ਅਤੇ ਖਹਿੜਾ ਛੁਡਾਉਣ ਲਈ ਉਕਤ ਤਸਕਰ ਨੂੰ ਕਾਂਗਰਸੀ ਸਮਰਥਕ ਦੱਸ ਕੇ ਪੱਲਾ ਝਾੜ ਰਹੇ ਹਨ।

 

Babita

This news is Content Editor Babita