ਫਿਰੋਜ਼ਪੁਰ : ਚੋਣਾਂ ਦੌਰਾਨ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੇ ਇੱਟਾਂ-ਰੋੜ੍ਹੇ (ਵੀਡੀਓ)

09/19/2018 2:52:12 PM

ਫਿਰੋਜ਼ਪੁਰ/ਮੁੱਦਕੀ (ਕੁਮਾਰ, ਹੈੱਪੀ) - ਫਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਖੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਝੜਪ ਹੋ ਗਈ। ਪਿੰਡ ਢੀਂਡਸਾ 'ਚ ਮਾਹੌਲ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਅਕਾਲੀ ਵਰਕਰਾਂ ਨੇ ਕਾਂਗਰਸ 'ਤੇ ਸਿਰਫ ਬੂਥ ਕੈਪਚਰਿੰਗ ਦੇ ਦੋਸ਼ ਹੀ ਨਹੀਂ ਲਾਏ ਸਗੋਂ ਇਕ-ਦੂਜੇ 'ਤੇ ਇੱਟਾਂ ਰੋੜ੍ਹੇ ਅਤੇ ਡੰਡੇ ਵਰ੍ਹਾਏ। ਇਸ ਦੌਰਾਨ ਅਕਾਲੀ ਸਮਰਥਕਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਚਮਕੌਰ ਸਿੰਘ ਬੂਥ ਕੈਪਚਰਿੰਗ ਕਰਵਾ ਕੇ ਵੋਟਾਂ ਪਵਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ 'ਚ ਅੱਜ 22 ਜ਼ਿਲਾ ਪ੍ਰੀਸ਼ਦ ਤੇ 150 ਬਲਾਕ ਸੰਮਤੀਆਂ ਦੀਆਂ ਚੋਣਾਂ ਹੋ ਰਹੀਆਂ ਹਨ, ਜਿਸ 'ਚ ਲਗਾਤਾਰ ਵੱਖ-ਵੱਖ ਝੜਪਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।