ਭਾਜਪਾ-ਅਕਾਲੀ ਦਲ ਨੇ ਚੋਣ ਲੜਨ ਲਈ ਨਹੀਂ, ਜਿੱਤਣ ਲਈ ਉਤਾਰਿਆ ਉਮੀਦਵਾਰ : ਸੁਖਬੀਰ ਬਾਦਲ

09/23/2017 8:49:57 AM

ਗੁਦਸਾਪੁਰ (ਵਿਨੋਦ) — ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਹੋ ਰਹੀਆਂ ਜ਼ਿਮਨੀ ਚੋਣਾਂ 'ਚ ਭਾਜਪਾ-ਅਕਾਲੀ ਗਠਬੰਧਨ ਉਮੀਦਵਾਰ ਸਵਰਣ ਸਲਾਰਿਆ ਨੇ ਆਪਣਾ ਨਾਮਜ਼ਦਗੀ ਪੱਤਰ ਜ਼ਿਲਾ ਚੋਣ ਕਮਿਸ਼ਨ ਕਮ ਜ਼ਿਲਾ ਕੁਲੈਕਟਰ ਗੁਰਲਵਲੀਨ ਸਿੰਘ ਸਿੱਧੂ ਸਾਹਮਣੇ ਪੇਸ਼ ਹੋ ਕੇ ਜਮਾ ਕਰਵਾਏ। ਇਸ ਮੌਕੇ 'ਤੇ ਉਨ੍ਹਾਂ ਦੇ ਸਾਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਤੇ ਪੰਜਾਬ ਦੇ ਸਾਬਕਾ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਮੌਜੂਦ ਸਨ।
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ  ਸਰਕਾਰ ਦੇ 6 ਮਹੀਨੇ ਦੇ ਸ਼ਾਸਨਕਾਲ ਦੌਰਾਨ ਹਰ ਫਰੰਟ 'ਤੇ ਫੇਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਨੇ ਇਸ ਸੀਟ 'ਤੇ ਉਮੀਦਵਾਰ ਚੋਣ ਲੜਨ ਲਈ ਨਹੀਂ ਸਗੋਂ ਚੋਣ ਜਿੱਤਣ ਲਈ ਉਤਾਰਿਆ ਹੈ। ਸਾਡਾ ਮਾਕਬਲਾ ਕਾਂਗਰਸ ਉਮੀਦਵਾਰ ਨਾਲ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕੋਲ ਸਥਾਨਕ ਪੱਧਰ 'ਤੇ ਅਜਿਹਾ ਕੋਈ ਆਗੂ ਨਹੀਂ ਸੀ, ਜਿਸ ਨੂੰ ਉਹ ਚੋਣ ਮੈਦਾਨ 'ਚ ਉਤਾਰ ਸਕਦੀ। ਇਸ ਲਈ ਕਾਂਗਰਸ ਨੇ ਵਿਧਾਨ ਸਭਾ ਚੋਣਾਂ 'ਚ ਹਾਰ ਚੁੱਕੇ ਸੁਨੀਲ ਜਾਖੜ ਨੂੰ ਜਿਸ ਦਾ ਗੁਰਦਾਸਪੁਰ ਲੋਕ  ਸਭਾ ਨਾਲ ਕੋਈ ਸੰਬੰਧ ਨਹੀਂ ਹੈ, ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਜਨਤਾ ਨਾਲ ਝੂਠੇ ਤੇ ਗੁਰਮਾਹ ਕਰਨ ਵਾਲੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਨੇ ਆਪਣੇ 6 ਮਹੀਨੇ ਦੇ ਸ਼ਾਸਨਕਾਲ 'ਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। 
ਆਪਣੇ  ਨਾਮਜ਼ਦਗੀ ਪੱਤਰ ਜਮਾ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਦੇ  ਸਵਾਲਾਂ ਦਾ ਜਵਾਬ ਦਿੰਦੇ ਹੋਏ  ਸਵਰਣ  ਸਲਾਰੀਆ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਮੇਰਾ ਜੱਦੀ ਹਲਕਾ ਹੈ ਤੇ ਮੇਰਾ ਜ਼ਿਊਣਾ ਮਰਨਾ ਇਸੇ ਜ਼ਿਲੇ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਠੀਕ ਹੈ ਕਿ ਮੈਂ ਬੀਤੀਆਂ ਚੋਣਾਂ 'ਚ ਵੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ  ਪਰ ਉਦੋਂ ਪਾਰਟੀ ਹਾਈਕਮਾਨ ਨੇ ਸਵ. ਵਿਨੋਦ ਖੰਨਾ ਨੂੰ ਬੇਹਤਰ ਉਮੀਦਵਾਰ ਦੱਸ ਕੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਮੈ ਹਰ ਪੱਧਰ 'ਤੇ ਉਨ੍ਹਾਂ ਦਾ ਸਾਥ ਦਿੱਤਾ ਸੀ। ਇਸ ਵਾਰ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਕਰ ਕੇ ਮੈਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਇਨ੍ਹਾਂ ਚੋਣਾਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦ ਸਰਕਾਰ ਦੀਆਂ ਉਪਲਬਧੀਆਂ ਤੇ ਕਾਂਗਰਸ ਦੀਆਂ ਅਸਫਲਤਾਵਾਂ ਦੇ ਦਮ 'ਤੇ ਚੋਣ ਜਿੱਤੇਗਾ।