ਅਜਨਾਲਾ ਪੁਲਸ ਵੱਲੋਂ ਵੱਡੀ ਮਾਤਰਾ ''ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

06/11/2021 10:30:42 PM

ਅਜਨਾਲਾ (ਗੁਰਜੰਟ)- ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ., ਆਈ. ਪੀ. ਐਸ. ਧਰੁਵ ਦਹੀਆ ਦੀਆਂ ਹਦਾਇਤਾਂ ਅਨੁਸਾਰ ਸਬ ਡਿਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਵਿਪਨ ਕੁਮਾਰ ਦੀ ਅਗਵਾਈ ਹੇਠ ਅਜਨਾਲਾ ਪੁਲਸ ਵੱਲੋਂ ਦਿੱਲੀ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਇਹ ਖ਼ਬਰ ਪੜ੍ਹੋ- ‘ਆਪ’ ਦੀ ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਬਹੁਤ ਮਹਿੰਗੇ ਮੁੱਲ ’ਤੇ ਆਕਸੀਮੀਟਰ ਖ਼ਰੀਦੇ : ਬਲਬੀਰ 


ਇਸ ਮਾਮਲੇ ਸਬੰਧੀ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਐੱਸ. ਐੱਸ.ਪੀ., ਆਈ. ਪੀ. ਐਸ. ਧਰੁਵ ਦਹੀਆ ਨੇ ਦੱਸਿਆ ਕਿ ਬੀਤੀ 29 ਮਈ 2021 ਨੂੰ ਅਜਨਾਲਾ ਪੁਲਸ ਵੱਲੋਂ ਚਿੱਟੇ ਰੰਗ ਦੀ ਐਕਟਿਵਾ ਤੇ ਸ਼ੁਭਮ ਕੁਮਾਰ ਪੁੱਤਰ ਜੋਗਿੰਦਰ ਮੋਹਨ ਵਾਸੀ ਕਟੜਾ ਭਾਈ ਅੰਮ੍ਰਿਤਸਰ ਨੂੰ 4500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਥਾਣਾ ਅਜਨਾਲਾ ਦੇ ਮੁੱਖ ਅਫਸਰ ਮੋਹਿਤ ਕੁਮਾਰ ਵੱਲੋਂ  ਦੋਸ਼ੀ ਪਾਸੋਂ ਪੁੱਛਗਿੱਛ ਦੌਰਾਨ ਇਨ੍ਹਾਂ ਨਸ਼ੀਲੀਆਂ ਗੋਲੀਆਂ ਸਬੰਧੀ ਬੈਕਵਰਡ ਲਿੰਕ ਦਾ ਪਤਾ ਲਗਾਇਆ ਗਿਆ ਅਤੇ ਵਿਭਾਗ ਪਾਸੋਂ ਬਾਹਰਲੀ ਸਟੇਟ ‘ਚ ਰੇਡ ਕਰਨ ਦੀ ਮਨਜ਼ੂਰੀ ਲੈਣ ਉਪਰੰਤ 9 ਜੂਨ ਨੂੰ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਵੱਲੋਂ ਆਪਣੇ ਸਾਥੀ ਕਰਮਚਾਰੀਆਂ ਨਾਲ ਐਮ/ਐੱਸ ਸਿਵਾ ਟਰੇਡਰਜ਼ ਦੇ ਦਫ਼ਤਰ ਨੰਬਰ 107 ਬਾਲਾ ਜੀ ਪਲਾਜ਼ਾ ਪੱਛਮ ਵਿਹਾਰ ਦਿੱਲੀ ਤੇ ਰੇਡ ਕੀਤਾ ਗਿਆ ਜਿਸ ਦੌਰਾਨ ਮੌਕੇ ਤੋਂ 110592 ਨਸ਼ੀਲੇ ਕੈਪਸੂਲ ਅਤੇ 28000 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 2640 ਓਪੀਰੈਕਸ ਸਿਰਪ ਬਰਾਮਦ ਕੀਤੇ ਗਏ। 

ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ

ਅਜਨਾਲਾ ਪੁਲਸ ਵੱਲੋਂ ਐਮ.ਐੱਸ. ਟਰੇਡਰ ਦੇ ਮਾਲਕ ਨਿਵਾਸੀ ਹਿਮਗਰੀ ਐਵਿਨਿਊ ਪੱਛਮੀ ਵਿਹਾਰ ਦਿੱਲੀ ਦੇ ਦਲੀਪ ਤਿਵਾੜੀ ਪੁੱਤਰ ਗੋਪੀ ਨਾਥ ਵਾਸੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh