ਮੈਡੀਕਲ ਸਟੋਰ ਦੇ ਮਾਲਕ ਨੇ ਸਰਹੱਦੀ ਇਲਾਕੇ ਅਜਨਾਲਾ ''ਚ ਸ਼ੁਰੂ ਕੀਤਾ ''ਗੁਰੂ ਨਾਨਕ ਮੋਦੀ ਖਾਨਾ'' (ਵੀਡੀਓ)

07/08/2020 6:16:14 PM

ਅਜਨਾਲਾ (ਰਾਜਵਿੰਦਰ ਹੁੰਦਲ): ਲੁਧਿਆਣਾ 'ਚ ਖੁੱਲ੍ਹੇ ਗੁਰੂ ਨਾਨਕ ਮੋਦੀ ਖਾਨਾ ਤੋਂ ਪ੍ਰਭਾਵਿਤ ਹੋ ਕੇ ਹੁਣ ਅਜਨਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਨੇ ਆਪਣੀ ਦਵਾਈਆਂ ਵਾਲੀ ਦੁਕਾਨ ਨੂੰ ਗੁਰੂ ਨਾਨਕ ਮੋਦੀ ਖਾਨੇ ਵਾਂਗ ਚਲਾਉਣ ਦਾ ਪ੍ਰਣ ਲਿਆ ਹੈ ਅਤੇ ਗੁਰੂ ਨਾਨਕ ਮੋਦੀ ਖਾਨਾ ਬਣਾ ਲਿਆ ਹੈ।

ਇਹ ਵੀ ਪੜ੍ਹੋ:  ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ

ਇਸ ਸਬੰਧੀ ਅਜਨਾਲਾ ਦੇ ਮੈਡੀਕਲ ਸਟੋਰ ਮਾਲਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਲੁਧਿਆਣਾ ਵਿਖੇ ਬਲਜਿੰਦਰ ਸਿੰਘ ਜਿੰਦ ਵਲੋਂ ਖੋਲ੍ਹੇ ਗਏ ਗੁਰੂ ਨਾਨਕ ਮੋਦੀ ਖਾਨੇ ਤੋਂ ਪ੍ਰਭਾਵਿਤ ਹੋਏ ਹਨ ਅਤੇ ਹੁਣ ਉਹ ਆਪਣੇ ਮੈਡੀਕਲ ਸਟੋਰ ਨੂੰ ਗੁਰੂ ਨਾਨਕ ਮੋਦੀ ਖਾਨੇ ਵਾਂਗ ਚਲਾਉਣਗੇ ਅਤੇ ਲੋਕਾਂ ਨੂੰ ਘੱਟ ਰੇਟਾਂ 'ਤੇ ਦਵਾਈਆਂ ਦੇ ਕੇ ਸੇਵਾ ਕਰਨਾ ਚਾਹੁੰਦੇ ਹਨ।ਇਸ ਮੌਕੇ ਦਵਾਈ ਲੈਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਜ਼ਾਰ ਨਾਲੋਂ ਘੱਟ ਰੇਟ 'ਤੇ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਗੁਰੂ ਨਾਨਕ ਮੋਦੀ ਖਾਨ ਤੋਂ ਆ ਕੇ ਦਵਾਈ ਖਰੀਦਣ।

ਇਹ ਵੀ ਪੜ੍ਹੋ:  ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ 'ਚ

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਸਾਬਕਾ ਐੱਸ.ਐੱਚ.ਓ. ਦੀ ਜ਼ਮਾਨਤ 14 ਤੱਕ ਮੁਲਤਵੀ

Shyna

This news is Content Editor Shyna