ਅਜਨਾਲਾ ''ਚ ਡੇਂਗੂ ਦਾ ਕਹਿਰ ਜਾਰੀ, 6 ਲੋਕਾਂ ਮੌਤਾਂ

10/18/2019 1:07:51 PM

ਅਜਨਾਲਾ (ਫਰਿਆਦ) : ਪ੍ਰਸ਼ਾਸ਼ਨ ਦੇ 2 ਮਹੀਨੇ ਕੁੰਭਕਰਨੀ ਨੀਂਦ ਸੁੱਤੇ ਰਹਿਣ ਕਾਰਨ ਅਜਨਾਲਾ ਸ਼ਹਿਰ ਚ' ਡੇਂਗੂ ਦਾ ਕਹਿਰ ਲਗਾਤਾਰ ਜਾਰੀ ਰਹਿਣ ਕਾਰਨ 6ਵੀਂ ਮੌਤ ਹੋਣ ਦੀ ਸੂਚਨਾ ਮਿਲੀ।ਮ੍ਰਿਤਕਾ ਸੁਨੀਤਾ ਰਾਣੀ ਪਤਨੀ ਵਿਜੇ ਸ਼ਰਮਾ ਵਾਸੀ ਵਾਰਡ ਨੰ.7 ਨਵੀਂ ਆਬਾਦੀ ਅਜਨਾਲਾ ਦੇ ਪਰਿਵਾਰਾਂ ਮੈਂਬਰ ਸ਼ਾਮ ਸੁੰਦਰ ਦੀਵਾਨਾ ਤੇ ਸਤਪਾਲ ਬੱਬੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਡੇਂਗੂ ਵਾਇਰਲ ਦੇ ਕਹਿਰ ਨੇ ਉਨ੍ਹਾਂ ਦੀ ਭਰਜਾਈ ਨੂੰ ਆਪਣੀ ਲਪੇਟ 'ਚ ਲੈ ਲੈਣ ਕਾਰਨ ਅੰਮ੍ਰਿਤਸਰ ਦੇ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਚ' ਦਾਖਲ ਕਰਵਾਇਆ ਹੋਇਆ ਸੀ, ਜਿਥੇ ਉਸ ਦੀ ਮੌਤ ਹੋ ਗਈ।

ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਰਾਜ ਪੱਧਰੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਅਜੇ ਵੀ ਅਜਨਾਲਾ 'ਚ ਕਈ ਗਰੀਬ ਤੇ ਲੋੜਵੰਦ ਵਿਅਕਤੀ ਇਲਾਜ ਲਈ ਸਰਕਾਰੀ ਪੱਧਰ ਤੇ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਪ੍ਰਾਈਵੇਟ ਹਸਪਤਾਲਾਂ 'ਚ ਮਹਿੰਗੇ ਭਾਅ ਇਲਾਜ ਕਰਾਉਣ ਲਈ ਭਟਕ ਰਹੇ ਹਨ।ਇੱਥੇ ਦੱਸਣ ਜੋ ਹੈ ਕਿ ਅਜਨਾਲਾ ਚ' ਪਹਿਲਾਂ ਵੀ ਡੇਂਗੂ ਕਾਰਨ 2 ਔਰਤਾਂ ਅਤੇ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।