ਏਅਰਪੋਰਟ ’ਤੇ 64,500 ਯੂਰੋ ਸਮੇਤ ਨੌਜਵਾਨ ਗ੍ਰਿਫ਼ਤਾਰ

07/17/2018 5:57:50 AM

ਚੰਡੀਗਡ਼੍ਹ, (ਲਲਨ)- ਅੰਤਰਰਾਸ਼ਟਰੀ ਏਅਰਪੋਰਟ ’ਤੇ ਸੋਮਵਾਰ ਨੂੰ ਡਾਇਰੈਕਟੋਰੇਟ ਆਫ਼ ਰੈਵਿਨਿਊ ਇੰਟੈਲੀਜੈਂਸ ਨੇ ਇਕ ਨੌਜਵਾਨ ਤੋਂ 64,500 ਯੂਰੋ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਸ਼ਨਾਖ਼ਤ ਨਵਜੀਤ ਦੇ ਰੂਪ ਵਿਚ ਹੋਈ ਹੈ, ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨਵਜੀਤ ਇੰਡੀਗੋ-6 ਈ 55 ਫਲਾਈਟ ਰਾਹੀਂ ਦੁਬਈ ਜਾ ਰਿਹਾ ਸੀ, ਉਦੋਂ ਹੀ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ’ਤੇ ਨਵਜੀਤ ਦੀ ਤਲਾਸ਼ੀ ਲਈ ਤੇ 64,500 ਯੂਰੋ ਬਰਾਮਦ ਹੋਏ। ਅਧਿਕਾਰੀਆਂ ਨੇ ਇਸ ਸਬੰਧੀ ਨਵਜੀਤ ਨੂੰ ਸਵਾਲ ਕੀਤੇ ਤਾਂ ਉਹ ਰਕਮ ਬਾਰੇ  ਕੋਈ ਸਟੀਕ ਜਵਾਬ ਨਾ ਦੇ ਸਕਿਆ। ਅਧਿਕਾਰੀਆਂ ਨੇ ਨਵਜੀਤ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ।