ਕਪੂਰਥਲਾ ''ਚ ਪੜ੍ਹੇ ਏਅਰਫੋਰਸ ਅਫਸਰ ਨੇ ISI ਨੂੰ ਦਿੱਤੀ ਖੁਫੀਆ ਜਾਣਕਾਰੀ

02/10/2018 3:24:25 PM

ਕਪੂਰਥਲਾ/ਹਰਿਆਣਾ— ਏਅਰਫੋਰਸ ਦੇ ਗਰੁੱਪ ਕੈਪਟਨ ਅਰੁਣ ਮਾਰਵਾਹ ਨੂੰ 300 ਆਈ. ਐੱਸ. ਆਈ. ਸਾਈਬਰ ਜੇਹਾਦੀਆਂ ਨੇ ਹਨੀਟ੍ਰੈਪ 'ਚ ਫਸਾ ਕੇ ਬਲੈਕਮੇਲ ਕਰਕੇ ਉਸ ਤੋਂ ਗੁਪਤ ਜਾਣਕਾਰੀ ਕੱਢਵਾਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਨੈੱਟਵਰਕ ਕਰਾਚੀ ਦੇ ਰਾਣਾ ਬਰਦਰਜ਼-ਸਾਜਿਦ ਅਤੇ ਆਬਿਦ ਰਾਣਾ ਚਲਾਉਂਦੇ ਹਨ। ਇਸ 'ਚ ਔਰਤਾਂ ਵੀ ਸ਼ਾਮਲ ਹਨ। ਮਾਰਵਾਹ ਦਿੱਲੀ 'ਚ ਹਵਾਈ ਸੈਨਾ ਹੈੱਡਕੁਆਰਟਰ 'ਚ ਤਾਇਨਾਤ ਸੀ। ਉਸ ਨੇ ਇੰਟੈਲੀਜੈਂਸ ਅਫਸਰਾਂ ਦੇ ਨਾਲ ਹੀ ਨੇਵੀ ਕਮਾਂਡੋ ਨੂੰ ਟ੍ਰੇਨਿੰਗ ਵੀ ਦਿੱਤੀ ਸੀ। ਜਾਂਚ ਨਾਲ ਜੁੜੇ ਪੁਲਸ ਅਫਸਰ ਮੁਤਾਬਕ ਦੋ ਪਾਕਿਸਾਨੀ ਏਜੰਟਾਂ ਨੇ ਕਿਰਨ ਰੰਧਾਵਾ ਅਤੇ ਮਹਿਲਾ ਪਟੇਲ ਦੇ ਫਰਜ਼ੀ ਨਾਂ ਨਾਲ ਮਾਰਵਾਹ ਤੋਂ ਫੇਸਬੁੱਕ ਅਤੇ ਵਟਸਐਪ 'ਤੇ ਚੈਟ ਕੀਤੀ ਅਤੇ ਉਸ ਨੇ ਆਪਣੇ ਜਾਲ 'ਚ ਫਸਾਇਆ। ਇਸ ਤੋਂ ਬਾਅਦ ਮਾਰਵਾਹ ਨੇ ਉਨ੍ਹਾਂ ਨੂੰ ਗੁਪਤ ਸੂਚਨਾਵਾਂ ਵੀ ਭੇਜੀਆਂ। ਮਾਰਵਾਹ 'ਤੇ ਕੁਝ ਸਮੇਂ ਤੱਕ ਨਜ਼ਰਾਂ ਰੱਖਣ ਦੇ ਬਾਅਦ ਸ਼ੱਕੀ ਗਤੀਵਿਧੀਆਂ ਨੂੰ ਦੇਖਦੇ ਹੋਏ 31 ਜਨਵਰੀ ਨੂੰ ਹਿਰਾਸਤ 'ਚ ਲਿਆ ਗਿਆ। ਬੁੱਧਵਾਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 5 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ ਗਿਆ। ਅੰਬਾਲਾ ਦਾ ਰਹਿਣ ਵਾਲਾ ਅਰੁਣ ਮਰਵਾਹਾ ਪੰਜਾਬ ਦੇ ਕਪੂਰਥਲਾ ਸਥਿਤ ਸੈਨਿਕ ਸਕੂਲ ਦਾ ਵਿਦਿਆਰਥੀ ਰਿਹਾ ਹੈ। ਉਸ ਨੇ 1 ਮਈ 1971 ਨੂੰ ਇਥੇ 5ਵੀਂ 'ਚ ਦਾਖਲਾ ਲਿਆ ਸੀ। ਅਪ੍ਰੈਲ 1979 'ਚ ਇਥੋਂ ਹੀ 12ਵੀਂ ਪਾਸ ਕਰਨ ਦੇ ਬਾਅਦ ਦੇ ਬਾਅਦ ਸਕੂਲ ਛੱਡ ਦਿੱਤਾ ਸੀ। ਗਰੈਜੂਏਸ਼ਨ ਦੇ ਬਾਅਦ 1983 'ਚ ਫਾਈਟਰ ਕੋਰਸ 'ਚ ਸਿਲੈਕਟ ਹੋਣ ਦੇ ਬਾਅਦ ਏਅਰਫੋਰਸ ਜੁਆਇਨ ਕਰ ਲਈ। 
ਫੇਸਬੁੱਕ 'ਤੇ ਭੇਜੀਆਂ ਮਾਡਲ ਦੀਆਂ ਤਸਵੀਰਾਂ
ਸੂਤਰਾਂ ਅਨੁਸਾਰ ਆਈ. ਐੱਸ. ਆਈ. ਨੇ ਦਸੰਬਰ 'ਚ ਫੇਸਬੁੱਕ ਜ਼ਰੀਏ ਹਨੀਟ੍ਰੈਪ ਕੀਤਾ। ਆਈ. ਐੱਸ. ਆਈ. ਨੇ ਅਰੁਣ ਦੀ ਫੇਸਬੁੱਕ ਅਕਾਊਂਟ 'ਤੇ ਕੁਝ ਮਾਡਲ ਦੀਆਂ ਤਸਵੀਰਾਂ ਭੇਜੀਆਂ। ਮਾਰਵਾਹ ਨੇ ਕਰੀਬ ਇਕ ਹਫਤੇ ਤੱਕ ਉਨ੍ਹਾਂ ਨਾਲ ਅੰਤਰੰਗ ਗੱਲਾਂ ਕੀਤੀਆਂ। ਬਾਅਦ 'ਚ ਉਸ ਨੇ ਏਅਰਫੋਰਸ ਦੀਆਂ ਜਾਣਕਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।