ਲੁਧਿਆਣ ਜੇਲ ''ਚ ਹੋਈ ਵੱਡੀ ਵਾਰਦਾਤ, ਕੈਦੀ ਨੇ ਕੀਤਾ ਕੈਦੀ ਦਾ ਕਤਲ

08/24/2016 3:03:50 PM

ਲੁਧਿਆਣਾ : ਬੁੱਧਵਾਰ ਸਵੇਰੇ ਲੁਧਿਆਣਾ ਦੀ ਕੇਂਦਰੀ ਜੇਲ ''ਚ ਇਕ ਕੈਦੀ ਵਲੋਂ ਦੂਸਰੇ ਕੈਦੀ ਦਾ ਕਤਲ ਕਰ ਦਿੱਤਾ ਗਿਆ। ਦੋਵੇਂ ਕੈਦੀ ਕਤਲ ਦੇ ਮਾਮਲੇ ਵਿਚ ਉਮਰ ਕੈਦੀ ਦੀ ਸਜ਼ਾ ਕੱਟ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮ੍ਰਿਤਕ ਕੈਦੀ ਸੰਜੀਵ ਅਤੇ ਕਾਤਲ ਅਰੁਣ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਟਕਰਾਅ ਹੋ ਗਿਆ, ਇਸ ਦੌਰਾਨ ਹੋਰ ਕੈਦੀਆਂ ਵਲੋਂ ਦੋਵਾਂ ਨੂੰ ਸ਼ਾਂਤ ਕਰ ਦਿੱਤਾ ਗਿਆ।
ਬੁੱਧਵਾਰ ਸਵੇਰੇ ਕਾਤਲ ਅਰੁਣ ਨੇ ਪਹਿਲਾਂ ਪਾਠ ਕੀਤਾ ਅਤੇ ਫਿਰ ਸੁੱਤੇ ਪਏ ਕੈਦੀ ਸੰਜੀਵ ''ਤੇ ਇੱਟ ਮਾਰ-ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਕਾਤਲ ਅਰੁਣ ਨੇ ਕਿਹਾ ਕਿ ਉਸ ਨੇ ਸੰਜੀਵ ਦੀ ਬਲੀ ਲਈ ਹੈ। ਵਾਰਦਾਤ ਤੋਂ ਬਾਅਦ ਜੇਲ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ।

Gurminder Singh

This news is Content Editor Gurminder Singh