ਪਹਿਲਾਂ ਲਏ ਫੇਰੇ, ਫਿਰ ਸਿੱਧਾ ਕਿਸਾਨਾਂ ਦੇ ਧਰਨੇ 'ਚ ਪਹੁੰਚਿਆ ਸੱਜਰਾ ਵਿਆਹਿਆ ਜੋੜਾ (ਤਸਵੀਰਾਂ)

12/09/2020 8:13:57 PM

ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ) : ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਸਾਰਾ ਦੇਸ਼ ਇੱਕਮੁਠ ਹੋਈ ਬੈਠਾ ਹੈ, ਉਥੇ ਹੀ ਇਕ ਜੋੜੇ ਨੇ ਵੀ ਵਿਆਹ ਤੋਂ ਤੁਰੰਤ ਬਾਅਦ ਕਿਸਾਨਾਂ ਦੇ ਧਰਨੇ 'ਚ ਸ਼ਿਰਕਤ ਕਰਦਿਆਂ ਇਸ ਅੰਦੋਲਨ 'ਚ ਆਪਣੀ ਹਿਮਾਇਤ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਭਾਰਤ ਬੰਦ ਦੇ ਸੱਦੇ ਦੌਰਾਨ ਪਹਿਲਾਂ ਤੋਂ ਤੈਅ ਕੀਤੇ ਵਿਆਹ ਦੇ ਚੱਲਦੇ ਵਿਆਹ ਦੀ ਰਸਮਾਂ ਨਿਭਾਉਣ ਤੋਂ ਬਾਅਦ ਜਦੋਂ ਲਾੜਾ-ਲਾੜੀ ਆਪਣੇ ਘਰ ਨੂੰ ਜਾ ਰਹੇ ਸਨ ਰਸਤੇ ਵਿਚ ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਧਰਨੇ 'ਚ ਸ਼ਿਰਕਤ ਕੀਤੀ ਤਾਂ ਇਸ ਦੌਰਾਨ ਉਨ੍ਹਾਂ ਨਾ ਸਿਰਫ਼ ਧਰਨੇ 'ਚ ਹਾਜ਼ਰੀ ਲਗਵਾਈ ਸਗੋਂ ਮੋਦੀ ਸਰਕਾਰ ਖ਼ਿਲਾਫ਼ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਦੱਸਣਯੋਗ ਹੈ ਕਿ ਦੇਸ਼ ਦਾ ਅੰਨਦਾਤਾ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨੂੰ ਘੇਰਾ ਪਾਈ ਬੈਠਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀ ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਥੇ ਹੀ  ਨੌਜਵਾਨ ਵਰਗ ਵੀ ਆਪਣੇ ਅੰਨਦਾਤਾ ਦੇ ਇਸ ਸੰਘਰਸ਼ 'ਚ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਕਿਸਾਨਾਂ ਪ੍ਰਤੀ ਆਪਣਾ ਪਿਆਰ ਤੇ ਸਤਿਕਾਰ ਵੀ ਦਿਖਾ ਰਿਹਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਲਈ ਢੀਂਡਸਾ ਧੜੇ ਦਾ ਵੱਡਾ ਐਲਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਜ਼ਰੂਰ ਦਿਓ ਵਿਚਾਰ।

Gurminder Singh

This news is Content Editor Gurminder Singh