ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭੋਗਪੁਰ ’ਚ ਕੱਢੀ ਗਈ ਟਰੈਕਟਰ ਰੈਲੀ

01/07/2021 1:55:37 PM

ਭੋਗਪੁਰ (ਰਾਜੇਸ਼ ਸੂਰੀ)— ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਭੋਗਪੁਰ ’ਚ ਦੋਆਬੇ ਦੀ ਸਿਰਮੌਰ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਸੈਂਕੜੇ ਟਰੈਕਟਰਾਂ ’ਤੇ ਸਵਾਰ ਹੋ ਕੇ ਦਾਣਾ ਮੰਡੀ ਭੋਗਪੁਰ ਤੋਂ ਇਕ ਰੈਲੀ ਕੱਢੀ ਗਈ। ਇਸ ਰੈਲੀ ’ਚ ਦਲਵਿੰਦਰ ਦਿਆਲਪੁਰੀ ਗਾਇਕ ਸੁਰਿੰਦਰ ਲਾਡੀ ਪੰਜਾਬੀ ਲੋਕ ਗਾਇਕ ਅਤੇ ਤਜਿੰਦਰ ਸਿੰਘ ਰੋਮੀ ਲੜੋਈ ਇਕ ਕਾਫ਼ਲਾ ਲੈ ਕੇ ਇਸ ਰੈਲੀ ’ਚ ਪੁੱਜੇ। 

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਹਿਮੀ ਨਾਲ ਕਤਲ

ਦਾਣਾ ਮੰਡੀ ਭੋਗਪੁਰ ’ਚ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਅਤੇ ਉੱਪ ਪ੍ਰਧਾਨ ਮੁਕੇਸ਼ ਚੰਦਰ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਦਿੱਲੀ ਸਰਕਾਰ ਕਿਸਾਨੀ ਨੂੰ ਦੇਸ਼ ਦੇ ਵੱਡੇ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ, ਜੇਕਰ ਇਹ ਬਿੱਲ ਲਾਗੂ ਹੋ ਗਏ ਤਾਂ ਕਿਸਾਨ ਮਜ਼ਦੂਰ ਦੁਕਾਨਦਾਰ ਅਤੇ ਹਰ ਵਰਗ ਦੇ ਇਨ੍ਹਾਂ ਬਿੱਲਾਂ ਦਾ ਮਾਰੂ ਪ੍ਰਭਾਵ ਪਵੇਗਾ, ਜਿਸ ਦੇ ਨਾਲ ਕਿਸਾਨੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਹਰ ਧੰਦੇ ਨੂੰ ਦੇਸ਼ ਦੇ ਕੁਝ ਗਿਣੇ-ਚੁਣੇ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਪਰ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਮੋਦੀ ਸਰਕਾਰ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਇਨ੍ਹਾਂ ਲੋਕ ਮਾਰੂ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦੇਣਗੇ। 

ਇਹ ਵੀ ਪੜ੍ਹੋ : ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ

ਦਾਣਾ ਮੰਡੀ ਭੋਗਪੁਰ ਤੋਂ ਜਥੇਬੰਦੀ ਦੇ ਪ੍ਰਧਾਨ ਹਰਸੁਲੰਿਦਰ ਸਿੰਘ ਢਿੱਲੋਂ ਅਤੇ ਮੁਕੇਸ਼ ਚੰਦਰ ਸ਼ਰਮਾ ਵੱਲੋਂ ਇਸ ਟਰੈਕਟਰ-ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਭੋਗਪੁਰ ਦੇ ਵੱਖ-ਵੱਖ ਪਿੰਡਾਂ ਚੋਂ ਹੁੰਦੀ ਹੋਈ ਕਿਸ਼ਨਗੜ੍ਹ ਜਾ ਕੇ ਸਮਾਪਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਮੱਟ ਵਰਿੰਦਰ ਪੰਨੂ  ਬਲਵਿੰਦਰ ਸਿੰਘ ਸਰਪੰਚ ਸੀਤਲਪੁਰ ਮੱਖਣ ਸਿੰਘ ਰਹੀਮਪੁਰ ਚਰਨਜੀਤ ਸਿੰਘ ਪ੍ਰੀਤਪਾਲ ਕਲਸੀ ਗੁਰਚਰਨ ਕੋਟਲੀ ਰਘੂ ਰਾਏ ਭਾਰਦਵਾਜ ਤਲਵਿੰਦਰ ਸਿੰਘ ਸੰਦੀਪ ਭੇਲਾ  ਅਵਤਾਰ ਸਿੰਘ ਡੱਲੀ ਲਵਦੀਪ ਸਿੰਘ ਲੱਕੀ ਮੋਗਾ ਜਸਬੀਰ ਸਿੰਘ ਦਬਈ  ਰਾਜੀਵ ਸੋਨੂੰ ਪਚਰੰਗਾ ਸੰਦੀਪ ਕਿੰਗਰਾ ਸਰਬਜੀਤ ਕੌਰ ਮਹਿਲਾ ਕਿਸਾਨ ਆਗੂ  ਸੁਖਜਿੰਦਰ ਸਿੰਘ ਲੜੋਈ ਆਦਿ ਸ਼ਾਮਲ ਸਨ। 

ਇਹ ਵੀ ਪੜ੍ਹੋ :  ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

shivani attri

This news is Content Editor shivani attri