ਖੇਤੀਬਾੜੀ ਵਿਕਾਸ ਬੈਂਕ ਭੁਲੱਥ ਵੱਲੋਂ ਆਪਣੇ ਕਰਜ਼ਦਾਰ ਡਿਫਾਲਟਰਾਂ ਖਿਲਾਫ ਕਾਰਵਾਈ ਕੀਤੀ ਸ਼ੁਰੂ

12/21/2017 6:28:03 PM

ਭੁਲੱਥ (ਭੂਪੇਸ਼)— ਖੇਤੀਬਾੜੀ ਵਿਕਾਸ ਬੈਂਕ ਭੁਲੱਥ ਵੱਲੋਂ ਆਪਣੇ ਮੁੱਖ ਦਫਤਰ ਦੀਆਂ ਹਦਾਇਤਾਂ ਮੁਤਾਬਕ ਜਾਣਬੁੱਝ ਕੇ ਬੈਂਕ ਨੂੰ ਰਕਮ ਨਾ ਅਦਾ ਕਰਨ ਵਾਲੇ ਆਪਣੇ ਡਿਫਾਲਟਰਾਂ ਖਿਲਾਫ ਸਖਤ ਰਵੱਈਆ ਅਖਤਿਆਰ ਕਰਦੇ ਡਿਫਾਲਟਰਾਂ ਜ਼ੋ ਜਾਣਬੁੱਝ ਕੇ ਡਿਫਾਲਟਰ ਬਣ ਕੇ ਬੈਂਕਾਂ ਤੋਂ ਲਏ ਕਰਜ਼ੇ ਦੀ ਰਕਮ ਅਦਾ ਨਹੀਂ ਕਰਦੇ, ਉਨ੍ਹਾਂ ਦੇ ਘਰਾਂ ਅੱਗੇ ਬੈਂਕ ਕਰਮਚਾਰੀ, ਮੈਨੇਜਰ, ਅਧਿਕਾਰੀ ਮਿਲ ਕੇ ਧਰਨੇ ਲਗਾਉਣ ਲਈ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਖੇਤੀਬਾੜੀ ਵਿਕਾਬ ਬੈਂਕ ਭੁਲੱਥ ਦੇ ਮੈਨੇਜਰ ਹਰਜਸਵਿੰਦਰ ਸਿੰਘ ਰੰਧਵਾ ਪਾਸੋਂ ਇਸ ਸਬੰਧੀ ਪੁੱਛਿਆ ਤਾਂ ਉਨਾਂ ਪੁਸ਼ਟੀ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੈਂਕ ਆਪਣੇ ਜਾਣਬੁੱਝ ਕੇ ਬਣੇ ਡਿਫਾਲਟਰਾਂ ਖਿਲਾਫ ਸਖਤ ਨੀਤੀ ਅਖਤਿਆਰ ਕਰਨ ਜਾ ਰਹੀ ਹੈ ਅਤੇ ਇਸ ਨੀਤੀ ਤਹਿਤ ਬੈਂਕ ਦੇ ਸਮੂਹ ਕਰਮਚਾਰੀ, ਮੈਨੇਜਰ ਅਤੇ ਅਧਿਕਾਰੀ ਜਾਣਬੁੱਝ ਕੇ ਬੈਂਕ ਨੂੰ ਰਕਮ ਨਾ ਦੇਣ ਵਾਲੇ ਕਰਜਦਾਰ ਜੋਕਿ ਜਾਣਬੁੱਝ ਕੇ ਡਿਫਾਲਟਰ ਬਣੇ ਹਨ, ਦੇ ਘਰਾਂ ਅੱਗੇ ਦਰੀਆਂ ਵਿਛਾ ਕੇ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਲਈ ਸਾਰੀ ਰੂਪਰੇਖਾ ਅਖਿਤਿਆਰ ਕੀਤੀ ਜਾ ਚੁੱਕੀ ਹੈ ਅਤੇ ਬੈਂਕ ਇਸ ਮਾਮਲੇ ਵਿੱਚ ਕਿਸ ਜਾਣਬੁੱਝ ਕੇ ਡਿਫਾਲਟਰ ਬਣਨ ਵਾਲੇ ਦਾ ਕੋਈ ਲਿਹਾਜ ਨਹੀਂ ਕਰੇਗੀ ਸਗੋਂ ਰਕਮ ਲੈਣ ਲਈ ਸਖਤ ਰਵੱਈਆ ਅਪਨਾਏਗੀ। ਉਨ੍ਹਾਂ ਦੱਸਿਆ ਕਿ ਧਰਨਿਆਂ ਦਾ ਪ੍ਰੋਗਰਾਮ ਉਲੀਕਣ ਕਰਕੇ ਜਾਣਬੁੱਝ ਕੇ ਬਣੇ ਡਿਫਾਲਟਰ ਘਰਾਂ ਅੱਗੇ ਧਰਨੇ ਲੱਗਣ ਲਈ ਬੈਂਕ ਮੁਲਾਜ਼ਮਾਂ ਦੇ ਸੰਪਰਕ ਵਿੱਚ ਹਨ ਅਤੇ ਕਈ ਡਿਫਾਲਟਰ ਬੈਂਕ ਨੂੰ ਰਕਮ ਅਦਾ ਕਰ ਰਹੇ ਹਨ ਅਤੇ ਬਾਕੀ ਰਕਮ ਦੇਣ ਲਈ ਇਕਰਾਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਖਤ ਨੀਤੀ ਅਖਤਿਆਰ ਕਰਨ ਕਰਕੇ ਬੈਂਕ ਨੂੰ ਡਿਫਾਲਟਰ ਰਕਮ ਅਦਾ ਕਰਨ ਲੱਗੇ ਹਨ।