ਅੰਦਰਖਾਤੇ ਘੁਸਰ-ਮੁਸਰ: ਸਿੱਧੂ ਦੀ ਰਿਹਾਈ ਉਪਰੰਤ ‘ਕਾਂਗਰਸ’ ਖੇਡੇਗੀ ‘ਦਿੱਲੀ’ ਪੱਤਾ?

03/02/2023 10:37:01 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਜੋ ਅੱਜ-ਕੱਲ੍ਹ ਪਟਿਆਲਾ ਜੇਲ੍ਹ ’ਚ 1 ਸਾਲ ਦੀ ਸਜ਼ਾ ਦੇ ਆਖਰੀ ਦਿਨਾਂ ’ਚ ਵਿਚਰ ਰਹੇ ਹਨ। ਨਵਜੋਤ ਸਿੱਧੂ ਆਪਣੀ ਸਜ਼ਾ ਪੂਰੀ ਕਰ ਕੇ ਭਾਵ ਲਗਭਗ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਸ਼ੁਰੂ ’ਚ ਬਾਹਰ ਆਉਣਗੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ’ਚ ਬੈਠੇ ਉਨ੍ਹਾਂ ਦੇ ਹਮਾਇਤੀਆਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਗਰਮ ਹਨ। ਸਿੱਧੂ ਬਾਰੇ ਉਨ੍ਹਾਂ ਦੇ ਹਿਮਾਇਤੀ ਜੋ ਚਰਚਾਵਾਂ ਕਰ ਰਹੇ ਹਨ ਜੇਕਰ ਉਹ ਗੱਲਾਂ ਸੱਚ ਸਾਬਤ ਹੋਈਆਂ ਤਾਂ ਕਾਂਗਰਸ ਹਾਈਕਮਾਂਡ ਭਵਿੱਖ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੂੰ ਮੁੱਖ ਮੰਤਰੀ ਦਾ ਅਹੁਦੇਦਾਰ ਬਣਾ ਕੇ ਮੈਦਾਨ ’ਚ ਹੁਣ ਤੋਂ ਉਤਾਰ ਕੇ ਸਿਆਸੀ ਕਸਰਤ ਸ਼ੁਰੂ ਕਰ ਸਕਦੀ ਹੈ ਕਿਉਂਕਿ ਅਜੇ ਪੰਜਾਬ ’ਚ ਚੋਣਾਂ ਦੇ 4 ਸਾਲ ਬਾਕੀ ਹਨ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜੇਕਰ ਕਾਂਗਰਸ ਹਾਈਕਮਾਂਡ ਨੇ ਸੱਚਮੁੱਚ ਦਿੱਲੀ ’ਚ ਨਵਜੋਤ ਸਿੰਘ ਸਿੱਧੂ ਨੂੰ ਉਮੀਦਵਾਰ ਬਣਾ ਕੇ ਪੇਸ਼ ਕੀਤਾ ਤਾਂ ਉਹ ਹੁਣ ਤੋਂ ਹੀ ਕੇਜਰੀਵਾਲ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਚੁਰਾਹੇ ’ਚ ਘੇਰਣ ਦਾ ਕੋਈ ਮੌਕਾ ਹੱਥੋਂ ਨਹੀਂ ਗੁਆਉਣਗੇ ਕਿਉਂਕਿ ਦਿੱਲੀ ’ਚ ਆਮ ਆਦਮੀ ਪਾਰਟੀ ਚੌਥੀ ਵਾਰ ਸਰਕਾਰ ਬਣਾਉਣ ਲਈ ਮੈਦਾਨ ’ਚ ਉਤਰੇਗੀ। ਬਾਕੀ ਇਹ ਸਮਾਂ ਦੱਸੇਗਾ ਕਿ ਨਵਜੋਤ ਸਿੱਧੂ ਜੇਲ੍ਹ ’ਚੋਂ ਰਿਹਾਅ ਹੋਣ ਉਪਰੰਤ ਹਾਈਕਮਾਂਡ ਵਲੋਂ ਮਿਲਣ ਵਾਲੇ ਕਿਸੇ ਹੁਕਮ ’ਤੇ ਦਿੱਲੀ ਵੱਲ ਕੂਚ ਕਰਦੇ ਹਨ ਜਾਂ ਫਿਰ ਪੰਜਾਬ ਵਿਚ ਹੀ ਆਪਣੀ ਸਿਆਸੀ ਅਲਖ ਜਗਾਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal