ਪ੍ਰਬੰਧਕੀ ਲਾਪ੍ਰਵਾਹੀ! DC ਦਫ਼ਤਰ ਦੇ 700 ਤੋਂ ਜ਼ਿਆਦਾ ਲਾਇਸੈਂਸੀ ਹਥਿਆਰ ਹੋਏ ਨਾਜਾਇਜ਼!

09/03/2021 10:31:52 AM

ਅੰਮ੍ਰਿਤਸਰ (ਨੀਰਜ) - ਇਕ ਪਾਸੇ ਜਿੱਥੇ ਗੈਂਗਸਟਰਾਂ ਤੇ ਲੁਟੇਰਿਆਂ ਨੂੰ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਤੋਂ ਆਸਾਨੀ ਨਾਲ ਨਾਜਾਇਜ਼ ਹਥਿਆਰ ਮਿਲ ਰਹੇ ਹਨ ਅਤੇ ਹਥਿਆਰਾਂ ਦੀ ਹੋਮ ਡਲਿਵਰੀ ਤੱਕ ਹੋ ਰਹੀ ਹੈ, ਉਥੇ ਡੀ. ਸੀ. ਦਫ਼ਤਰ ’ਤੇ ਲਗਭਗ 20 ਹਜ਼ਾਰ ਰੁਪਏ ਦੀ ਸਰਕਾਰੀ ਫੀਸ ਭਰ ਕੇ ਲਾਇਸੈਂਸੀ ਹਥਿਆਰ ਲੈਣ ਵਾਲਿਆਂ ਨੂੰ ਇਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਬਹਾਨੇ ਹੋ ਰਹੀ ਪ੍ਰਬੰਧਕੀ ਲਾਪ੍ਰਵਾਹੀ ਦੇ ਚੱਲਦਿਆਂ ਆਲਮ ਇਹ ਹੈ ਕਿ ਡੀ. ਸੀ. ਦਫ਼ਤਰ ਨਾਲ ਸਬੰਧਤ 700 ਤੋਂ ਜ਼ਿਆਦਾ ਲਾਇਸੈਂਸੀ ਹਥਿਆਰ ਇਸ ਸਮੇਂ ਨਾਜਾਇਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲਾਇਸੈਂਸੀ ਅਸਲਾ ਧਾਰਕ ਆਪਣੇ ਨਾਲ ਨਹੀਂ ਲੈ ਜਾ ਸਕਦੇ ਹਨ। ਲੱਖਾਂ ਰੁਪਏ ਖ਼ਰਚ ਕਰਨ ਦੇ ਬਾਅਦ ਇਨ੍ਹਾਂ ਅਸਲਾ ਧਾਰਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਦੀ ਕੋਈ ਸਹੂਲਤ ਨਹੀਂ, ਕਿਉਂਕਿ ਸਰਕਾਰੀ ਮਨਜ਼ੂਰੀ ਨਾ ਮਿਲਣ ਕਾਰਨ ਅਸਲਾ ਧਾਰਕ ਆਪਣੇ ਹਥਿਆਰਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਹਨ। ਜਾਣਕਾਰੀ ਅਨੁਸਾਰ ਏ. ਡੀ. ਸੀ. (ਜ) ਦਫ਼ਤਰ ਅਤੇ ਖ਼ਾਸ ਤੌਰ ’ਤੇ ਅਸਿਸਟੈਂਟ ਕਮਿਸ਼ਨਰ (ਜ) ਦੇ ਦਫ਼ਤਰਾਂ ਵੱਲੋਂ ਇਹ ਲਾਪ੍ਰਵਾਹੀ ਕੀਤੀ ਜਾ ਰਹੀ ਹੈ, ਜਿਸ ਦੀ ਸ਼ਿਕਾਇਤ ਜ਼ਿਲ੍ਹੇ ਦੇ ਅਸਲੇ ਡੀਲਰਾਂ ਵੱਲੋਂ ਡੀ.ਸੀ.ਗੁਰਪ੍ਰੀਤ ਸਿੰਘ ਖਹਿਰਾ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਡੀ.ਸੀ.ਨੇ ਵੀ ਇਸ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ : ਮੈਡੀਕਲ ਸਟੋਰ ਦੇ ਕਰਮਚਾਰੀ ਨੇ ਮਾਲਕ ਦੇ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰ ਕੀਤੀ ਖੁਦਕੁਸ਼ੀ

5 ਹਜ਼ਾਰ ਰੁਪਏ ਜੁਰਮਾਨਾ ਭਰ ਰਹੇ ਲਾਇਸੈਂਸੀ ਅਸਲਾ ਧਾਰਕ
ਪ੍ਰਬੰਧਕੀ ਲਾਪ੍ਰਵਾਹੀ ਜਿਸ ’ਚ ਏ. ਡੀ. ਸੀ. (ਜ) ਅਤੇ ਅਸਿਸਟੈਂਟ ਕਮਿਸ਼ਨਰ (ਜ) ਦਫ਼ਤਰ ’ਚ ਸੈਂਕੜੇ ਦੀ ਗਿਣਤੀ ’ਚ ਹਥਿਆਰਾਂ ਦਾ ਨਵੀਨੀਕਰਨ, ਐਂਟਰੀ ਆਫ ਵੈਪਨ ਅਤੇ ਚੇਂਜ ਆਫ ਬੋਰ ਦੀਆਂ ਫਾਈਲਾਂ ਪਿਛਲੇ ਕਈ ਮਹੀਨਿਆਂ ਤੋਂ ਪੈਂਡਿੰਗ ਪਈਆਂ ਹਨ। ਇਸ ਦੇ ਚੱਲਦਿਆਂ ਲਾਇਸੈਂਸੀ ਅਸਲਾ ਧਾਰਕਾਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਭਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਜਦੋਂਕਿ ਇਹ ਜੁਰਮਾਨਾ ਸਬੰਧਤ ਪ੍ਰਬੰਧਕੀ ਅਧਿਕਾਰੀਆਂ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਲਾਇਸੈਂਸੀ ਅਸਲਾ ਧਾਰਕਾਂ ਦਾ ਇਸ ’ਚ ਕੋਈ ਕਸੂਰ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : 19 ਸਾਲਾ ਪੁੱਤ ਨਾਲ ਮਿਲ ਪਤਨੀ ਨੇ ਕੀਤਾ ਪਤੀ ਦਾ ਕਤਲ, ਇੰਝ ਖੁੱਲ੍ਹਿਆ ਭੇਤ

ਐੱਸ. ਐੱਸ. ਪੀ. ਦਿਹਾਤੀ ਦਾ ਸਰਟੀਫਿਕੇਟ ਲੱਗਣ ਦੇ ਬਾਅਦ ਵੀ ਮੰਗੀ ਜਾ ਰਹੀ ਡੀ. ਐੱਸ. ਪੀ. ਦਫ਼ਤਰ ਦੀ ਮੋਹਰ 700 ਤੋਂ ਜ਼ਿਆਦਾ ਅਸਲਾ ਲਾਇਸੈਂਸਾਂ ਦਾ ਨਵੀਨੀਕਰਨ ਅਤੇ ਹੋਰ ਕੰਮ ਮਹੀਨਿਆਂ ਤੋਂ ਪੈਂਡਿੰਗ ਹੋਣ ਕਾਰਨ ਸਬੰਧਤ ਅਧਿਕਾਰੀਆਂ ਵੱਲੋਂ ਬਿਨਾਂ ਕਾਰਨ ਕੀਤੀ ਜਾਣ ਵਾਲੀ ਨੁਕਤਾਚੀਨੀ ਵੀ ਹੈ। ਅਸਲਾ ਲਾਇਸੈਂਸ ਧਾਰਕ ਦੀ ਫਾਈਲ ਦੇ ਨਾਲ ਐੱਸ. ਐੱਸ. ਪੀ. ਦਿਹਾਤੀ ਵੱਲੋਂ ਦਿੱਤਾ ਜਾਣ ਵਾਲਾ ਸਰਟੀਫਿਕੇਟ ਵੀ ਲਗਾ ਹੁੰਦਾ ਹੈ ਪਰ ਡੀ. ਸੀ. ਦਫ਼ਤਰ ’ਚ ਸਬੰਧਤ ਅਫ਼ਸਰ ਡੀ. ਸੀ. ਪੀ. ਵੱਲੋਂ ਲਾਈ ਗਈ ਮੋਹਰ ਦਾ ਬਹਾਨਾ ਲਗਾ ਕੇ ਫਾਈਲ ਨੂੰ ਪੈਂਡਿੰਗ ਕਰ ਦਿੰਦੇ ਹਨ।

ਐੱਸ. ਐੱਚ. ਓ. ਨੂੰ ਆਪਣੇ ਲਾਇਸੈਂਸ ਲਈ ਡੀ. ਸੀ. ਸਾਹਮਣੇ ਹੋਣਾ ਪਿਆ ਪੇਸ਼
ਡੀ. ਸੀ. ਦਫ਼ਤਰ ਦੀ ਅਸਲਾ ਬ੍ਰਾਂਚ ਨਾਲ ਸਬੰਧਤ ਉੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਆਲਮ ਇਹ ਹੈ ਕਿ ਜ਼ਿਲ੍ਹੇ ਦੇ ਇਕ ਮਹੱਤਵਪੂਰਨ ਪੁਲਸ ਥਾਣੇ ਦੇ ਇਕ ਐੱਸ. ਐੱਚ. ਓ. ਨੂੰ ਆਪਣਾ ਅਸਲਾ ਲਾਇਸੈਂਸ ’ਚ ਵੈਪਨ ਚੇਂਜ ਆਫ ਬੋਰ ਕਰਵਾਉਣ ਲਈ ਖੁਦ ਡੀ. ਸੀ. ਦੇ ਸਾਹਮਣੇ ਪੇਸ਼ ਹੋਣਾ ਪੈ ਗਿਆ। ਅਸਲਾ ਬੋਰ ਚੇਂਜ ਕਰਨ ਵਾਲੇ ਸਬੰਧਤ ਅਧਿਕਾਰੀਆਂ ਵੱਲੋਂ ਅਜਿਹੇ ਸਵਾਲ ਜਵਾਬ ਕੀਤੇ ਜਾ ਰਹੇ ਸਨ ਜਿਸ ਦਾ ਕੋਈ ਮਤਲੱਬ ਹੀ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)

ਸ਼ਹਿਰੀ ਪੁਲਸ ’ਚ ਅੱਜ ਵੀ ਮੈਨੂਅਲ ਸਿਸਟਮ ਸੁਵਿਧਾਜਨਕ
ਡੀ. ਸੀ. ਦਫ਼ਤਰ ਨਾਲ ਸਬੰਧਤ ਅਸਲਾ ਬ੍ਰਾਂਚ ਦਾ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਅਸਲਾ ਲਾਇਸੈਂਸ ਧਾਰਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸ਼ਹਿਰੀ ਪੁਲਸ ਭਾਵ ਕਮਿਸ਼ਨਰੇਟ ਸਿਸਟਮ ’ਚ ਅੱਜ ਵੀ ਅਸਲਾ ਲਾਇਸੈਂਸ ਨਾਲ ਸਬੰਧਤ ਕੰਮ ਮੈਨੂਅਲੀ ਹੋ ਰਿਹਾ ਹੈ ਅਤੇ ਇਸ ’ਚ ਅਸਲਾ ਲਾਇਸੈਂਸ ਧਾਰਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਵੀ ਨਹੀਂ ਹੋ ਰਹੀ ਹੈ। ਡੀ. ਸੀ. ਪੀ. ਸਿਟੀ ਖ਼ੁਦ ਇਸ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਦੋ ਹਫ਼ਤੇ ਦੇ ਅੰਦਰ ਅਸਲਾ ਰਿਨਿਊ ਕਰ ਦਿੱਤਾ ਜਾਂਦਾ ਹੈ ਅਤੇ ਚੇਂਜ ਆਫ ਬੋਰ ਜਿਵੇਂ ਕੰਮ ਵੀ ਕੁਝ ਦਿਨਾਂ ’ਚ ਹੋ ਜਾਂਦੇ ਹਨ। ਇੰਨਾ ਹੀ ਨਹੀਂ ਡੀ. ਸੀ. ਦਫ਼ਤਰ ’ਚ ਅਸਲਾ ਲਾਇਸੈਂਸ ਬਣਾਉਣ ਦੀ ਫੀਸ ਸਿਟੀ ਪੁਲਸ ਦੇ ਮੈਨੁਅਲੀ ਸਿਸਟਮ ਨਾਲੋਂ ਕਾਫ਼ੀ ਘੱਟ ਹੈ। ਸਿਟੀ ਪੁਲਸ ਸਿਸਟਮ ’ਚ ਅਸਲਾ ਲਾਇਸੈਂਸ ਬਣਾਉਣ ਦੀ ਫਾਈਲ ਇਕ ਹਜ਼ਾਰ ਰੁਪਿਆ ਹੈ ਜਦੋਂ ਕਿ ਡੀ. ਸੀ. ਦਫ਼ਤਰ ’ਚ ਇਸ ਫਾਈਲ ਲਈ 11 ਹਜ਼ਾਰ ਰੁਪਏ ਫੀਸ ਭਰਨੀ ਪੈਂਦੀ ਹੈ।

ਪੜ੍ਹੋ ਇਹ ਵੀ ਖ਼ਬਰ -  ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)

ਅਸਿਸਟੈਂਟ ਕਮਿਸ਼ਨਰ ਜਨਰਲ ਅੰਮ੍ਰਿਤਸਰ ਹਰਨੂਰ ਕੌਰ ਢਿੱਲੋਂ ਨੇ ਕਿਹਾ ਕਿ ਅਸਲੇ ਸਬੰਧੀ ਜਿੰਨੀ ਵੀ ਫਾਈਲਾਂ ਪੈਂਡਿੰਗ ਚੱਲ ਰਹੀਆਂ ਹਨ, ਉਸ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ, ਕਿਉਂਕਿ ਇਹ ਫਾਈਲਾਂ ਫਰਵਰੀ 2020 ਤੋਂ ਪੈਂਡਿੰਗ ਚੱਲ ਰਹੀਆਂ ਹਨ ਜਦੋਂਕਿ ਮੈਨੂੰ ਜੁਆਇੰਨ ਕੀਤੇ ਹੋਏ ਅਜੇ ਡੇਢ ਮਹੀਨਾ ਹੀ ਹੋਇਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅਸਲੇ ਨਾਲ ਸਬੰਧਤ ਸੈਂਕੜੇ ਫਾਈਲਾਂ ਕਿਵੇਂ ਪੈਂਡਿੰਗ ਰਹਿ ਗਈਆਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੇਂਡੈਸੀ ਨੂੰ ਖਤਮ ਕਰਨ ਲਈ ਏ. ਡੀ. ਸੀ. (ਜ) ਅਤੇ ਅਸਿਸਟੈਂਟ ਕਮਿਸ਼ਨਰ (ਜ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਸਾਲ 2020 ਤੋਂ ਫਾਈਲਾਂ ਪੈਂਡਿੰਗ ਹੋ ਗਈਆਂ ਸੀ, ਜਿਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - 20 ਕਰੋੜ ਦੀ ਹੈਰੋਇਨ ਸਣੇ ਨਾਨਾ-ਦੋਹਤਾ ਗ੍ਰਿਫ਼ਤਾਰ: ਪਾਕਿ ਤੋਂ ਜੰਮੂ ਕਸ਼ਮੀਰ ਦੇ ਰਸਤੇ ਭੇਜੀ ਜਾ ਰਹੀ ਹੈਰੋਇਨ

 

rajwinder kaur

This news is Content Editor rajwinder kaur