ਨਸ਼ੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ

09/02/2019 7:04:35 PM

ਭਿਖੀਵਿੰਡ: ਪੰਜਾਬ ਭਰ ’ਚ ਨਸ਼ਿਆਂ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁਕੇ ਹਨ। ਇਸ ਤਰ੍ਹਾਂ ਦਾ ਹੀ ਇਕ ਅਜਿਹਾ ਮਾਮਲਾ ਪਿੰਡ ਮਾੜੀ ਮੇਘਾ ਵਿਖੇ ’ਚ ਸਾਹਮਣੇ ਆਇਆ। ਜਿਥੇ 19 ਸਾਲਾ ਨੌਜਵਾਨ ਸਰੂਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਉਦੋਕੋ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਸਰੂਪ ਸਿੰਘ ਘਰੋਂ ਮੇਲਾ ਦੇਖਣ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਅੱਜ ਸਵੇਰ ਤੜਕਸਾਰ ਹੀ ਪਤਾ ਲੱਗਿਆ ਕਿ ਸਰੂਪ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਹੈ। ਉਧਰ ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈਂਦਿਆਂ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਤੇ ਘਰ ਵਾਲਿਆਂ ਦੇ ਬਿਆਨ ਦਰਜ ਕਰ ਕੇ 174 ਦੀ ਕਾਰਵਾਈ ਕਰ ਦਿੱਤੀ ਹੈ।