ਜੈਪੁਰ-ਆਦਮਪੁਰ-ਦਿੱਲੀ ਹਵਾਈ ਉਡਾਣ ਹੋਈ ਰੱਦ

05/25/2020 10:43:31 AM

ਜਲੰਧਰ (ਸਲਵਾਨ)— ਕੁੰਡਾਬੰਦੀ ਦੌਰਾਨ ਘਰੇਲੂ ਹਵਾਈ ਜਹਾਜ਼ਾਂ ਦੀ ਉਡਾਣ 'ਤੇ ਪਿਛਲੇ 2 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਹਵਾਈ ਉਡਾਣ ਸ਼ੁਰੂ ਹੋਵੇਗੀ ਪਰ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਪਹਿਲੀ ਹਵਾਈ ਉਡਾਣ ਜੈਪੁਰ-ਆਦਮਪੁਰ-ਦਿੱਲੀ ਫਿਲਹਾਲ ਰੱਦ ਕਰ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਇਹ ਐਲਾਨ ਕਰਨ ਤੋਂ ਬਾਅਦ ਸਾਰੇ ਹਵਾਈ ਅੱਡਿਆਂ ਅਤੇ ਏਅਰਲਾਈਨਜ਼ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਸਨ ।

ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ 70 ਸੀਟਾਂ ਦੀ ਸਮਰੱਥਾ ਵਾਲੀ ਬੰਬਾਰ ਏਅਰ ਡਿਸ਼ 8 Q 400 ਜਹਾਜ਼ 'ਚ ਸਿਰਫ 30 ਯਾਤਰੀਆਂ ਨੇ ਹੀ ਅੰਮ੍ਰਿਤਸਰ ਤੋਂ ਦਿੱਲੀ ਲਈ ਟਿਕਟ ਪੱਕੀ ਕਰਵਾਈ ਸੀ। ਫਿਲਹਾਲ ਸਪਾਈਸ ਜੈੱਟ ਦੀ ਫਲਾਈਟ ਦਾ ਜੋ ਸਮਾਂ ਤੈਅ ਕੀਤਾ ਗਿਆ ਹੈ, ਐੱਸ. ਜੀ 2732 ਆਦਮਪੁਰ ਤੋਂ ਸਵੇਰੇ 9.10 'ਤੇ ਉਡਾਣ ਭਰ ਕੇ ਸਵੇਰੇ 10.25 'ਤੇ ਦਿੱਲੀ ਪਹੁੰਚ ਸਕੇਗੀ। ਐੱਸ. ਜੀ 2731 ਦਿੱਲੀ ਤੋਂ ਸਵੇਰੇ 10.55 'ਤੇ ਉਡਾਣ ਭਰ ਕੇ ਆਦਮਪੁਰ ਹਵਾਈ ਅੱਡੇ 'ਤੇ 1.10 'ਤੇ ਪਹੁੰਚੇਗੀ।

shivani attri

This news is Content Editor shivani attri