ਪਤੀ ਨਾਲ ਗੈਰ-ਸਬੰਧਾਂ ਦੇ ਸ਼ੱਕ ''ਚ ਔਰਤ ਨੇ ਗੁਆਂਢਣ ''ਤੇ ਸੁਟਵਾਇਆ ਤੇਜ਼ਾਬ

11/04/2019 12:20:34 PM

ਪਟਿਆਲਾ (ਬਲਜਿੰਦਰ)—ਥਾਣਾ ਸਦਰ ਦੇ ਤਹਿਤ ਪਿੰਡ ਥਰੇੜੀ ਜੱਟਾ 'ਚ ਇਕ ਮਹਿਲਾ ਵਲੋਂ ਗੁਆਂਢਣ 'ਤੇ ਕਿਸੇ ਬਾਹਰੀ ਵਿਅਕਤੀ ਤੋਂ ਤੇਜਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ 28 ਸਾਲਾ ਮਹਿਲਾ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਗੁਆਂਢਣ ਮਹਿਲਾ ਅਤੇ ਅਣਜਾਣ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਦੋਸ਼ੀ ਮਹਿਲਾ ਗੁਰਪ੍ਰੀਤ ਕੌਰ ਅਜੇ ਵੀ ਘਰ ਤੋਂ ਫਰਾਰ ਹੈ, ਜਿਸ ਨੂੰ ਫੜ੍ਹਨ ਲਈ ਪੁਲਸ ਨੇ ਐਤਵਾਰ ਦੁਪਹਿਰ ਨੂੰ ਉਸ ਦੇ ਘਰ ਰੇਡ ਕੀਤੀ ਪਰ ਉੱਥੇ ਉਹ ਨਹੀਂ ਮਿਲੀ।

ਸ਼ਿਕਾਇਕਤਕਰਤਾ ਪੀੜਤਾ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਕੌਰ ਪਿੰਡ 'ਚ ਆਏ ਦਿਨ ਕਿਸੇ ਨਾ ਕਿਸੇ ਵਿਵਾਦ 'ਚ ਰਹਿੰਦੀ ਹੈ। ਕਰੀਬ 2 ਮਹੀਨੇ ਪਹਿਲਾਂ ਉਹ ਆਪਣੇ ਪਤੀ ਦੇ ਨਾਲ ਝਗੜਾ ਕਰਕੇ ਘਰੋਂ ਚਲੀ ਗਈ ਸੀ। ਇਸ ਦੇ ਬਾਅਦ ਤੋਂ ਹੀ ਉਹ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲੱਗੀ ਸੀ। ਪੀੜਤਾ ਨੇ ਦੱਸਿਆ ਕਿ ਉਹ ਸ਼ਨੀਵਾਰ ਦੁਪਹਿਰ 1 ਵਜੇ ਘਰ ਤੋਂ ਬਾਹਰ ਨਿਕਲੀ ਤਾਂ ਬਾਹਰੋਂ ਇਕ ਵਿਅਕਤੀ ਜਿਸ ਦਾ ਚਿਹਰਾ ਢਕਿਆ ਹੋਇਆ ਸੀ, ਘੁੰਮ ਰਿਹਾ ਸੀ। ਦੋਸ਼ੀ ਨੇ ਉਸ ਨੂੰ ਬਾਂਹ ਤੋਂ ਫੜਿਆ ਅਤੇ ਤੇਜ਼ਾਬ ਦੀ ਬੋਤਲ ਸੁੱਟਣ ਦੀ ਕੋਸ਼ਿਸ਼ ਕੀਤੀ। ਚਿਹਰਾ ਬਚਾਉਣ ਦੀ ਕੋਸ਼ਿਸ਼ 'ਚ ਤੇਜਾਬ ਉਸ ਦੀ ਬਾਂਹ ਅਤੇ ਪੈਰਾਂ 'ਤੇ ਡਿੱਗ ਹਿਆ। ਇਸ ਦੇ ਕਾਰਨ ਉਹ ਮੌਕੇ 'ਤੇ ਉੱਥੇ ਹੀ ਡਿੱਗ ਗਈ ਅਤੇ ਦੋਸ਼ੀ ਫਰਾਰ ਹੋ ਗਿਆ। ਇਸ ਦੌਰਾਨ ਗੁਰਪ੍ਰੀਤ ਕੌਰ ਘਰ ਦੇ ਬਾਹਰ ਖੜ੍ਹੀ ਹੋ ਕੇ ਹੱਸ ਰਹੀ ਸੀ। ਇਸ 'ਤੇ ਸ਼ੱਕ ਹੋਇਆ ਕਿ ਇਹ ਕੰਮ ਦੋਸ਼ੀ ਗੁਰਪ੍ਰੀਤ ਕੌਰ ਨੇ ਕਰਵਾਇਆ ਹੈ, ਕਿਉਂਕਿ ਉਹ ਸ਼ੱਕ ਕਰਦੀ ਹੈ ਕਿ ਉਸ ਦੇ ਪਤੀ ਦੇ ਉਸ ਦੇ ਨਾਲ ਨਾਜਾਇਜ਼ ਸਬੰਧ ਹਨ, ਜਦਕਿ ਅਜਿਹਾ ਕੁਝ ਨਹੀਂ ਹੈ।

ਦੋਵੇਂ ਦੇ ਪਤੀ ਇਕ ਹੀ ਆਫਿਸ 'ਚ ਕਰਦੇ ਹਨ ਕੰਮ
ਪਿੰਡ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੀੜਤਾ ਤੇ ਦੋਸ਼ੀ ਮਹਿਲਾ ਦੋਵੇਂ ਗੁਆਂਢੀ ਜ਼ਿੰਮੇਦਾਰ ਹਨ। ਦੋਵਾਂ ਦੇ ਪਤੀ ਆਫਿਸ 'ਚ ਵਧੀਆ ਦੋਸਤ ਹਨ, ਪਰ ਦੋਸ਼ੀ ਗੁਰਪ੍ਰੀਤ ਕੌਰ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਿੰਡ 'ਚ ਲੜਾਈ-ਝਗੜਾ ਕਰਦੀ ਰਹਿੰਦੀ ਹੈ। ਇਸੇ ਕਾਰਨ ਇਸ ਦੀ ਆਪਣੇ ਪਤੀ ਨਾਲ ਨਹੀਂ ਬਣਦੀ ਹੈ ਅਤੇ ਪਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੀ ਹੈ।
ਘਟਨਾ ਦੇ ਬਾਅਦ ਦੋਸ਼ੀ ਮਹਿਲਾ ਫਰਾਰ, ਪੁਲਸ ਛਾਣਬੀਣ 'ਚ ਜੁੱਟੀ

ਥਾਣਾ ਸਦਰ ਇੰਚਾਰਜ ਸਵਰਨਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਬਾਅਦ ਦੋਸ਼ੀ ਮਹਿਲਾ ਗੁਰਪ੍ਰੀਤ ਕੌਰ ਅਤੇ ਤੇਜ਼ਾਬ ਸੁੱਟਣ ਵਾਲੇ ਅਣਜਾਣ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਮਹਿਲਾ ਅਜੇ ਵੀ ਫਰਾਰ ਹੈ, ਜਿਸ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਹੀ ਪਤਾ ਲੱਗੇਗਾ ਕਿ ਤੇਜ਼ਾਬ ਸੁੱਟਣ ਵਾਲਾ ਦੋਸ਼ੀ ਕੌਣ ਹੈ ਅਤੇ ਤੇਜ਼ਾਬ ਕਿੱਥੋਂ ਲਿਆਇਆ ਗਿਆ ਸੀ। ਤੇਜ਼ਾਬ ਕਿਹੜਾ ਹੈ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗੀ।

7 ਦਿਨ ਪਹਿਲਾਂ ਦਿੱਤੀ ਸੀ ਧਮਕੀ
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਮਹਿਲਾ ਨੇ ਸ਼ੱਕ ਦੇ ਚੱਲਦੇ ਉਸ ਨਾਲ ਕਈ ਵਾਰ ਗਾਲੀ-ਗਲੌਚ ਵੀ ਕੀਤੀ, ਪਰ ਉਸ ਨੇ ਉਸ ਨੂੰ ਅਣਸੁਣਾ ਕਰਕੇ ਜਾਣਾ ਹੀ ਠੀਕ ਸਮਝਿਆ। ਇਸ ਦੇ ਬਾਅਦ ਗੁਰਪ੍ਰੀਤ ਕੌਰ ਕਰੀਬ 7 ਦਿਨ ਪਹਿਲਾਂ ਧਮਕੀ ਦਿੱਤੀ ਸੀ ਕਿ ਉਹ ਉਸ 'ਤੇ ਤੇਜ਼ਾਬ ਸੁੱਟ ਦੇਵੇਗੀ।

Shyna

This news is Content Editor Shyna