ਨਾਭਾ ''ਚ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ, 15 ਜ਼ਖਮੀ (ਤਸਵੀਰਾਂ)

03/27/2017 2:02:57 PM

ਭਾਦਸੋਂ (ਸੇਵਕ) : ਸੋਮਵਾਰ ਸਵੇਰੇ ਤੜਕਸਾਰ ਕਰੀਬ ਸਾਢੇ 5 ਵਜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਅਤੇ 15-16 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਦੇ ਫਲ ਤੇ ਸਬਜ਼ੀ ਦੀਆਂ ਰੇਹੜੀਆਂ ਲਾਉਣ ਵਾਲੇ ਰੋਜ਼ਾਨਾ ਵਾਂਗ ਇਕੱਤਰ ਹੋ ਕੇ ਸਾਂਝੇ ਤੌਰ ''ਤੇ ਮਹਿੰਦਰਾ ਯੂਟੀਲਿਟੀ ਗੱਡੀ ''ਚ ਸਵਾਰ ਹੋ ਕੇ ਖੰਨਾ ਮੰਡੀ ਜਾ ਰਹੇ ਸਨ। ਰਸਤੇ ਵਿਚ ਪੈਂਦੇ ਕਸਬਾ ਚਹਿਲ ਵਿਖੇ ਰੁਕ ਕੇ ਸਾਥੀਆਂ ਦੀ ਉਡੀਕ ਕਰਨ ਲਈ ਗੱਡੀ ਇਕ ਸਾਈਡ ਤੇ ਖੜ੍ਹੀ ਕੀਤੀ ਸੀ ਅਤੇ ਕੁਝ ਵਿਅਕਤੀ ਗੱਡੀ ਵਿਚ ਹੀ ਬੈਠੇ ਸਨ। ਇਸ ਦੌਰਾਨ ਪਿੱਛੋਂ ਆਏ ਟਰੱਕ ਜੋ ਕਿ ਸਕਰੈਪ ਨਾਲ ਭਰਿਆ ਹੋਇਆ ਸੀ ਨੇ ਯੂਟੀਲਿਟੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਗੱਡੀ ਵਿਚ ਸਵਾਰ ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਯੂਟੀਲਿਟੀ ਗੱਡੀ ਫੇਟ ਵੱਜਣ ਨਾਲ ਬਿਜਲੀ ਦੇ ਮੀਟਰਾਂ ਵਾਲੇ ਬਕਸਾ, ਖੰਭੇ ਅਤੇ ਦਰੱਖਤ ਤੋੜਦੀ ਹੋਈ ਦੁਕਾਨ ਦੀ ਸ਼ੈੱਡ ਵਿਚ ਜਾ ਵੱਜੀ। ਸ਼ੈੱਡ ਦੀਆਂ ਚਾਦਰਾਂ ਵੱਜਣ ਨਾਲ ਗੱਡੀ ਦੇ ਡਰਾਈਵਰ ਪੂਰਨ ਦਾਸ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜ਼ਖਮੀਆਂ ਵਿਚ ਬੰਟੀ, ਚੰਦ ਖਾਂ, ਛੱਲਾ ਰਾਮ, ਸੁਖਚੈਨ, ਪਰਮਜੀਤ ਸਿੰਘ, ਜੋਗਿੰਦਰ ਸਿੰਘ, ਅਜੈਬ ਸਿੰਘ ਸਮੇਤ ਕਈ ਹੋਰਾਂ ਨੂੰ ਆਸਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਅਤੇ ਹੋਰਨਾਂ ਵੱਲੋਂ ਸਰਕਾਰੀ ਹਸਪਤਾਲ ਭਾਦਸੋਂ ਅਤੇ ਗੰਭੀਰ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਰਜਿੰਦਰਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਜਗਤਾਰ ਸਿੰਘ ਤਾਰੀ, ਅਵਤਾਰ ਸਿੰਘ ਵਾਸੀ ਚਹਿਲ ਅਤੇ ਪੂਰਨ ਦਾਸ ਉਰਫ ਬਿੱਲੂ ਦੀ ਮੌਤ ਹੋ ਗਈ।

Gurminder Singh

This news is Content Editor Gurminder Singh