ਭਿਆਨਕ ਹਾਦਸੇ ''ਚ ਨੌਜਵਾਨ ਦੀ ਮੌਤ

04/30/2017 5:15:12 PM

ਮਲੋਟ (ਕਾਠਪਾਲ) : ਪਿੰਡ ਰਾਣੀ ਵਾਲਾ ਦੇ ਵਸਨੀਕ ਇਕ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਰਣਜੀਤ ਸਿੰਘ ਰਾਣਾ (36) ਪੁੱਤਰ ਮਹਿਲ ਸਿੰਘ ਪਿੰਡ ਰਾਣੀ ਵਾਲਾ ਦੇ ਦੋਸਤ ਭਿੰਦਾ ਕਾਲਝਰਾਣੀ ਨੇ ਦੱਸਿਆ ਕਿ ਉਨ੍ਹਾਂ ਨਾਲ ਹੀ ਬੱਸ ਕੰਡਕਟਰੀ ਦਾ ਕੰਮ ਕਰਦਾ ਹੈ ਅਤੇ ਰਾਣਾ ਆਪਣੀ ਪਤਨੀ ਨਾਲ ਰਾਣੀ ਵਾਲਾ ਤੋਂ ਪੰਨੀਵਾਲਾ ਫੋਟੋ ਸਟੂਡੀਓ ''ਤੇ ਫੋਟੋ ਕਰਵਾਉਣ ਲਈ ਜਾ ਰਿਹਾ ਸੀ ਕਿ ਪਿੰਡ ਮੋਹਲਾਂ ਦੇ ਕਰੀਬ ਆਪਣੇ ਹੀ ਘਰ ਦੇ ਟ੍ਰੈਕਟਰ-ਟਰਾਲੀ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖਮੀ ਹੋ ਗਈ।
ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਹਸਮੁਖ ਸੁਭਾਅ ਦਾ ਮਾਲਕ ਰਾਣਾ ਹਮੇਸ਼ਾ ਜਿੱਥੇ ਆਪ ਖੁਸ਼ਮਿਜਾਜ਼ੀ ਲਈ ਮਸ਼ਹੂਰ ਸੀ ਉੱਥੇ ਹੀ ਉਹ ਹਰ ਵਕਤ ਯਾਰ ਦੋਸਤਾਂ ਨੂੰ ਵੀ ਹਰੇਕ ਸਮੇਂ ਰੱਬ ਦੇ ਭਾਣੇ ''ਚ ਅਤੇ ਖੁਸ਼ ਰਹਿਣ ਲਈ ਪ੍ਰੇਰਦਾ ਰਹਿੰਦਾ ਸੀ।

Gurminder Singh

This news is Content Editor Gurminder Singh