ਬਟਾਲਾ : ਗੈਸ ਸਿਲੰਡਰ ਫਟਣ ਕਾਰਨ ਮਹਿਲਾ ਸਮੇਤ ਦੋ ਮਾਸੂਮ ਝੁਲਸੇ

08/22/2017 8:04:27 PM

ਬਟਾਲਾ (ਗੁਰਪ੍ਰੀਤ) — ਬਟਾਲਾ 'ਚ ਮੁਰਗੀ ਮੁੱਹਲਾ 'ਚ ਛੋਟਾ ਗੈਸ ਸਿਲੰਡਰ ਫਟਣ ਦੀ ਵਜ੍ਹਾ ਨਾਲ ਇਕ ਮਹਿਲਾ ਤੇ ਦੋ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਟਾਲਾ ਹਸਪਤਾਲ ਤੋਂ ਅੰਮ੍ਰਿਤਸਰ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।