ਲੋਹੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਟਰੱਕ ਚਾਲਕ ਦੀ ਹੋਈ ਮੌਤ

01/14/2024 3:00:16 AM

ਫਗਵਾੜਾ (ਜਲੋਟਾ)- ਲੋਹੜੀ ਦੇ ਤਿਉਹਾਰ ਮੌਕੇ ਫਗਵਾੜਾ-ਚੰਡੀਗੜ੍ਹ ਬਾਈਪਾਸ 'ਤੇ ਇਕ ਢਾਬੇ 'ਤੇ ਆਪਣਾ ਟਰੱਕ ਖੜ੍ਹਾ ਕਰ ਕੇ ਚਾਹ ਪੀਣ ਗਏ ਟਰੱਕ ਡਰਾਈਵਰ ਦੀ ਪਿਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਟਰੱਕ ਨਾਲ ਹੋਈ ਟੱਕਰ ਹੋ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖ਼ਿਲਾਫ਼ FIR ਦਰਜ, ਧੱਕਾ ਲੱਗਣ ਕਾਰਨ ਭਰਜਾਈ ਦੀ ਹੋਈ ਸੀ ਮੌਤ (ਵੀਡੀਓ)

ਮ੍ਰਿਤਕ ਟਰੱਕ ਡਰਾਈਵਰ ਦੀ ਪਛਾਣ ਰਾਮ ਕ੍ਰਿਸ਼ਨ ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਮ੍ਰਿਤਕ ਟਰੱਕ ਡਰਾਈਵਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra