ਅੰਮ੍ਰਿਤਸਰ ''ਚ ਭਿਆਨਕ ਹਾਦਸਾ, ਦੋ ਭਰਾਵਾਂ ਦੀ ਮੌਤ (ਤਸਵੀਰਾਂ)

10/08/2017 5:55:49 PM

ਅੰਮ੍ਰਿਤਸਰ (ਸੰਜੀਵ) : ਬੀਤੀ ਰਾਤ 11.30 ਵਜੇ ਦੇ ਕਰੀਬ ਟੇਲਰ ਰੋਡ 'ਤੇ ਸਾਕਰਪੀਓ ਗੱਡੀ ਅਤੇ ਐਕਟਿਵਾ ਵਿਚਕਾਰ ਹੋਈ ਜ਼ੋਰਦਾਰ ਟੱਕਰ ਵਿਚ ਦੋ ਚਚੇਰੇ ਭਾਰਾਵਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਅਮੀਸ਼ 19 ਅਤੇ ਅਕਸੈਰਿਸ਼ 17 ਸਾਲ ਵਾਸੀ ਯਾਸੀਨ ਰੋਡ ਵਜੋਂ ਹੋਈ ਹੈ। ਦੂਜੇ ਪਾਸੇ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਸਕਾਰਪੀਓ ਚਾਲਕ ਗੌਰਵ ਬਜਾਜ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿਚ ਦੋਸ਼ੀ ਦੇ ਨਸ਼ੇ ਦੀ ਹਾਲਤ ਹੋਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭਿਜਵਾ ਦੱਤਾ।
ਮ੍ਰਿਤਕ ਅਕਸੈਰਿਸ਼ 10ਵੀਂ ਅਤੇ ਅਮੀਸ਼ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਪੁਲਸ ਮੁਤਾਬਕ ਦੋਸ਼ੀ ਦੀ ਮੈਡੀਕਲ ਰਿਪੋਰਟ ਆਉਣ ਮਗਰੋਂ ਦਰਜ ਕੀਤੇ ਗਏ ਮਾਮਲੇ ਵਿਚ ਲਾਈਆਂ ਗਈਆਂ ਧਾਰਾਵਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।