ਹਾਦਸੇ ’ਚ ਧੀ ਦੀ ਮੌਤ, ਪਿਉ ਜ਼ਖਮੀ

07/17/2018 4:42:09 AM

ਅਮਰਗਡ਼੍ਹ(ਜੋਸ਼ੀ)– ਪਿੰਡ ਚੌਂਦਾ ਨੇੜੇ ਟੈਂਪੂ ਤੇ ਮੋਟਰਸਾਈਕਲ ’ਚ  ਹੋਏ ਹਾਦਸੇ ’ਚ 22 ਸਾਲਾ ਲਡ਼ਕੀ ਦੀ ਮੌਤ ਹੋ ਗਈ, ਜਦੋਂਕਿ ਉਸ ਦੇ ਪਿਤਾ ਦੇ ਵੀ ਸੱਟਾਂ ਲੱਗੀਆਂ। ਅਮਰਗਡ਼੍ਹ ਥਾਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੌਂਦਾ ਆਪਣੀ ਲਡ਼ਕੀ ਮਨਪ੍ਰੀਤ ਕੌਰ,  ਜੋ ਕਿ ਬੀ. ਏ. ਦੀ ਵਿਦਿਆਰਥਣ ਸੀ, ਨਾਲ ਹਮਾਰਾ ਪੰਪ ਚੌਂਦਾ ਤੋਂ ਤੇਲ ਪਵਾ ਕੇ ਮੋਟਰਸਾਈਕਲ ਸਡ਼ਕ ’ਤੇ  ਚਡ਼੍ਹਨ ਲੱਗਾ ਤਾਂ ਪਿੰਡ ਚੌਂਦੇ ਵਾਲੇ ਪਾਸੋਂ ਆਉਂਦੇ ਟੈਂਪੂ 407 ਨੇ ਉਨ੍ਹਾਂ ਨੂੰ ਟੱਕਰ ਮਾਰ  ਦਿੱਤੀ, ਜਿਸ ਕਰਕੇ ਉਹ ਸਾਈਡ ’ਤੇ ਡਿੱਗ ਗਿਆ ਅਤੇ ਮਨਪ੍ਰੀਤ ਕੌਰ ਦੇ ਉਪਰੋਂ ਟੈਂਪੂ ਲੰਘ ਗਿਆ। ਪੁਲਸ ਨੇ ਚੰਦੂ ਪੁੱਤਰ ਅਨਿਲ ਕੁਮਾਰ ਅਰੋਡ਼ਾ ਵਾਲੀ ਲੌਂਗੋਵਾਲ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।