ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

07/17/2018 1:11:20 AM

ਦੇਵੀਗਡ਼੍ਹ(ਭੁਪਿੰਦਰ)-ਪਿੰਡ ਗੁਥਮਡ਼ਾ ਨੇਡ਼ੇ ਦੇਵੀਗਡ਼੍ਹ-ਪਟਿਆਲਾ ਸਡ਼ਕ ’ਤੇ ਹੋਏ ਇਕ ਸਡ਼ਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁੱਥਮਡ਼ਾ ਦੇ ਨੌਜਵਾਨ ਗੁਰਦੀਪ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ ਬੀ 11 ਬੀ ਸੀ 1252 ’ਤੇ ਜਾ ਰਿਹਾ ਸੀ।  ਇਸੇ  ਦੌਰਾਨ ਇਕ ਟਰੱਕ ਨੰਬਰ ਐੈੱਚ ਆਰ 55 ਐੈੱਲ 8894 ਦੇ ਡਰਾਈਵਰ ਕਨ੍ਹੱਈਆ ਲਾਲ ਵਾਸੀ  ਪਿਹੋਵਾ (ਹਰਿਆਣਾ) ਨੇ ਉਸ ਨੂੰ ਟੱਕਰ ਮਾਰੀ। ਮੋਟਰਸਾਈਕਲ ਨੂੰ ਕਾਫੀ ਦੂਰ ਘਡ਼ੀਸ ਕੇ ਲਿਜਾਣ ਕਾਰਨ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਚਾਚੇ ਸੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗੁਥਮਡ਼ਾ ਨੇ ਥਾਣਾ ਜੁਲਕਾਂ ’ਚ ਇਸ ਹਾਦਸੇ ਦੀ ਸ਼ਿਕਾਇਤ ਕੀਤੀ। ਸਬ-ਇੰਸਪੈਕਟਰ ਕਰਮਜੀਤ ਸਿੰਘ ਮੌਕੇ ਪਹੁੰਚੇ ਅਤੇ ਲਾਸ਼ ਦਾ ਰਾਜਿੰਦਰਾ ਹਸਪਤਾਲ ਪੋਸਟਮਾਰਟਮ ਕਰਵਾ ਕੇ  ਵਾਰਸਾਂ ਹਵਾਲੇ ਕਰ ਦਿੱਤੀ। ਥਾਣਾ ਜੁਲਕਾਂ ਦੀ ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਡਰਾਈਵਰ ਵਿਰੁੱਧ ਧਾਰਾ 279, 304-ਏ ਤਹਿਤ ਮੁਕੱਦਮਾ ਨੰਬਰ 65 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।